22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ਼ਰੇਆਮ ਸ਼ਰਾਬ ਪੀਣ ਤੋਂ ਰੋਕਣ 'ਤੇ ਸੁਰੱਖਿਆ ਕਰਮੀ 'ਤੇ ਹਮਲਾ <br/>

ਅਜੀਤ ਡੈਸਕ 13-02-2026
ਮਕਸੂਦਾਂ, 12 ਫਰਵਰੀ (ਸੌਰਵ ਮਹਿਤਾ)- ਜਲੰਧਰ ਦੀ ਫਰੂਟ ਤੇ ਸਬਜ਼ੀ ਮੰਡੀ 'ਚ ਦੋ ਨੌਜਵਾਨਾਂ ਵੱਲੋਂ ਇਕ ਸੁਰੱਖਿਆ ਕਰਮੀ 'ਤੇ ਹਮਲਾ ਕਰਨ ਦੀ ਖ਼ਬਰ ਹੈ | ਡਿਊਟੀ ਨਿਭਾ ਰਹੇ ਗਾਰਡ ਨੂੰ ਸਿਰਫ ਇਸ ਲਈ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਕਿਉਂਕਿ ਉਸ ਨੇ ਸ਼ਰੇਆਮ ਸ਼ਰਾਬ ਪੀਣ ਤੋਂ ਰੋਕਿਆ ਸੀ | ਜਖ਼ਮੀ ਸੁਰੱਖਿਆ ਕਰਮੀ ਦੀ ਪਹਿਚਾਨ ਸੁਖਦਿਆਲ ਸਿੰਘ ਪੁੱਤਰ ਹਰਭਜਨ ਸਿੰਘ ਵਜੋਂ ਹੋਈ ਹੈ, ਜੋ ਮੰਡੀ ਬੋਰਡ ਵੱਲੋਂ ਤਾਇਨਾਤ ਹੈ | ਜਾਣਕਾਰੀ ਮੁਤਾਬਕ ਫਰੂਟ ਮੰਡੀ ਨੇੜੇ ਆਂਡਾ ਮੀਟ ਵੇਚਣ ਵਾਲੀਆਂ ਰੇਹੜੀਆਂ ਕੋਲ ਕੁਝ ਅਸਮਾਜਿਕ ਤੱਤ ਅਕਸਰ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਨ | ਡਿਊਟੀ ਤਹਿਤ ਜਦੋਂ ਗਾਰਡ ਨੇ ਦੋ ਨੌਜਵਾਨਾਂ ਨੂੰ ਉਥੇ ਸ਼ਰਾਬ ਪੀਂਦੇ ਦੇਖ ਕੇ ਉਨ੍ਹਾਂ ਨੂੰ ਰੋਕਿਆ ਤੇ ਥਾਂ ਖਾਲੀ ਕਰਨ ਲਈ ਕਿਹਾ ਤਾਂ ਦੋਵੇਂ ਗਾਲੀ-ਗਲੋਚ ਕਰਦੇ ਹੋਏ ਲੜਾਈ ਝਗੜੇ 'ਤੇ ਉਤਰ ਆਏ | ਤਕਰਾਰ ਦੌਰਾਨ ਇਕ ਦੋਸ਼ੀ ਨੇ ਕੋਲ ਪਈ ਖਾਲੀ ਕੱਚ ਦੀ ਬੋਤਲ ਨਾਲ ਗਾਰਡ ਦੇ ਸਿਰ 'ਤੇ ਜ਼ੋਰਦਾਰ ਵਾਰ ਕਰ ਦਿੱਤਾ | ਅਚਾਨਕ ਹੋਏ ਇਸ ਹਮਲੇ ਨਾਲ ਸੁਖਦਿਆਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ | ਹਮਲਾਵਰ ਵਾਰਦਾਤ ਕਰਕੇ ਭੀੜ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ | ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ | ਪੁਲਿਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਮੰਡੀ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ | ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਨ ਕਰਕੇ ਜਲਦੀ ਕਾਬੂ ਕੀਤਾ ਜਾਵੇਗਾ |

ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਓਵਰਲੋਡ ਟਰੱਕ ਪਲਟਣ ਨਾਲ ਅੰਮਿ੍ਤਸਰ-ਜਲੰਧਰ ਮਾਰਗ ਠੱਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।