ਜਲੰਧਰ, 13 ਫਰਵਰੀ (ਹਰਵਿੰਦਰ ਸਿੰਘ ਫੁੱਲ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਭਵਨ ਕਾਲੀਆ ਫਾਰਮ ਨੇੜੇ ਗੁਰੂ ਅਮਰਦਾਸ ਨਗਰ ਵਿਖੇ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ 'ਚ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਪ੍ਰਧਾਨ ਅਸ਼ੋਕ ਹੀਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਪਾਲ, ਸਾਹਿਬ ਸਿੰਘ, ਅਸ਼ੋਕ ਕੁਮਾਰ ਸਾਰੰਗਲ, ਗੁਰਮੇਲ ਹੀਰ, ਈਸ਼ਵਰ ਲਾਲ, ਸਤਵਿੰਦਰ ਸਿੰਘ, ਵਿੱਕੀ, ਪਵਨ ਕੁਮਾਰ, ਅਮਰਜੀਤ ਮਹਿਮੀ, ਰਣਜੀਤ ਸਿੰਘ, ਸੁਨੀਲ, ਜਤਿੰਦਰ, ਵਿਸ਼ਾਲ ਸੋਢੀ, ਦਵਿੰਦਰ ਸਿੰਘ, ਸ਼ੰਕਰ ਦਾਸ, ਪ੍ਰਦੀਪ ਕੁਮਾਰ, ਹਰਮੇਸ਼ ਲਾਲ ਦੁੱਗ, ਹਨੀ ਵਿਰਦੀ, ਦਵਿੰਦਰ ਜੱਸਲ, ਅਮਰਜੀਤ ਟੀਟਾ ਆਦਿ ਹਾਜ਼ਰ ਸਨ |