ਫਿਲੌਰ, 13 ਫਰਵਰੀ (ਵਿਪਨ ਗੈਰੀ)- ਪ੍ਰਾਚੀਨ ਸ਼ਿਵ ਮੰਦਿਰ ਤੇ ਧਰਮਸ਼ਾਲਾ ਤਹਿਸੀਲ ਕੰਪਲੈਕਸ ਫਿਲੌਰ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਸਦਕਾ ਸ਼ਿਵਰਾਤਰੀ ਦਾ ਮਹਾਂਉਤਸਵ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕਿ੍ਸ਼ਨ ਲਾਲ ਚੁੱਘ, ਗੁਲਸ਼ਨ ਕੁਮਾਰ, ਅਸ਼ੋਕ ਕੁਮਾਰ, ਪਵਨ ਸ਼ਰਮਾ, ਰਜਿੰਦਰ ਕੁਮਾਰ, ਜਗਦੀਸ਼ ਠਾਕੁਰ, ਅਮਨਦੀਪ, ਸੁਰਿੰਦਰ ਕੈਂਥ, ਸ਼ੰਕਰ ਸੰਧੂ, ਰਾਜ ਕੁਮਾਰ ਭਾਰਤੀ, ਸੰਜੀਵ ਬਤਰਾ, ਸੋਮਨਾਥ, ਫਕੀਰ ਸਿੰਘ, ਅਮਰੀਕ ਸਿੰਘ, ਪ੍ਰੀਤ ਪਾਲ, ਭੂਸ਼ਨ ਕੁਮਾਰ, ਹਰਜੀਤ ਸਿੱਧੂ, ਰਾਮ ਕੇਸ਼, ਹਰਿੰਦਰ, ਸੋਮਨਾਥ ਜੱਸਲ, ਰਾਜ ਕੁਮਾਰ ਸੰਧੂ, ਪਿ੍ੰਸ ਵਰਮਾ, ਸਰਜੀਵਨ ਕੁਮਾਰ, ਸੁਰਿੰਦਰ ਡਾਬਰ, ਵਰਿੰਦਰ ਸਿੰਘ ਤੇ ਪੰਡਿਤ ਭਰਤ ਲਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਮਹਾਂਉਤਸਵ ਦੇ ਸਬੰਧ ਵਿਚ ਮਿਤੀ 15 ਫਰਵਰੀ ਨੂੰ ਸਵੇਰੇ 9:15 ਮਿੰਟ 'ਤੇ ਹਵਨ ਹੋਵੇਗਾ ਤੇ ਝੰਡੇ ਦੀ ਰਸਮ ਠੀਕ 11 ਵਜੇ ਅਦਾ ਕੀਤੀ ਜਾਵੇਗੀ | ਉਪਰੰਤ ਲੰਗਰ ਵਰਤਾਏ ਜਾਣਗੇ | ਇਸ ਤੋਂ ਇਲਾਵਾ ਅਗਲੇ ਦਿਨ ਮਿਤੀ 16 ਫਰਵਰੀ ਦਿਨ ਸੋਮਵਾਰ ਨੂੰ ਠੀਕ 1 ਵਜੇ 49ਵਾਂ ਵਿਸ਼ਾਲ ਭੰਡਾਰਾ ਹੋਵੇਗਾ |