11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ 21 ਨੂੰ <br/>

ਅਜੀਤ ਡੈਸਕ 14-02-2026
ਫਿਲੌਰ, 13 ਫਰਵਰੀ (ਸਤਿੰਦਰ ਸ਼ਰਮਾ)- ਨੇੜਲੇ ਪਿੰਡ ਤੇਹਿੰਗ ਵਿਖੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ 21 ਫਰਵਰੀ ਨੂੰ ਕਰਵਾਏ ਜਾ ਰਹੇ ਹਨ | ਪ੍ਰਬੰਧਕ ਕੁਲਵਿੰਦਰ ਸਿੰਘ, ਤੀਰਥ ਸਿੰਘ ਜੌਹਲ ਨੇ ਦੱਸਿਆ ਕਿ ਤੇਹਿੰਗ ਵੈਲਫੇਅਰ ਕਮੇਟੀ, ਏਕਨੂਰ ਹਾਕੀ ਅਕੈਡਮੀ, ਐਨ. ਆਰ. ਆਈ. ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ 21 ਫਰਵਰੀ ਨੂੰ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ 7 ਤੋਂ 11 ਸਾਲ ਦੇ ਬੱਚਿਆਂ ਨੂੰ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਕੰਠ ਕਰਨ ਵਾਲੇ ਬੱਚਿਆਂ 'ਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ 7500, ਦੂਜੇ ਸਥਾਨ 'ਤੇ 5500, ਤੀਜੇ ਸਥਾਨ 'ਤੇ 3500 ਰੁਪਏ, 7 ਤੋਂ 11 ਸਾਲ ਦੇ ਬੱਚੇ ਜਿਨ੍ਹਾਂ ਨੂੰ ਨਿਤਨੇਮ 7 ਬਾਣੀਆਂ ਕੰਠ ਹੋਣਗੀਆਂ, ਉਨ੍ਹਾਂ ਨੂੰ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ 9500, ਦੂਜੇ ਸਥਾਨ 'ਤੇ 7500 ਤੇ ਤੀਜੇ ਸਥਾਨ 'ਤੇ 5500 ਰੁਪਏ, 17 ਤੋਂ 21 ਸਾਲ ਦੇ ਬੱਚਿਆਂ 'ਚ ਨਿਤਨੇਮ ਦੀਆਂ 7 ਬਾਣੀਆਂ, ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਕੰਠ ਕਰਨ ਵਾਲੇ ਬੱਚਿਆਂ 'ਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚੇ ਨੂੰ 11500, ਦੂਜੇ ਸਥਾਨ ਵਾਲੇ ਨੂੰ 9500 ਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 7500 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਗੁਰਬਾਣੀ ਕੰਠ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਹਰ ਇਕ ਬੱਚੇ ਨੂੰ ਇਕ ਹਜ਼ਾਰ ਨਗਦ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | ਸਾਬਤ ਸੂਰਤ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ | ਇਸੇ ਤਰ੍ਹਾਂ ਦਸਤਾਰ ਮੁਕਾਬਲਿਆਂ 'ਚ 14 ਸਾਲ ਦੇ ਬੱਚਿਆਂ 'ਚ ਪਹਿਲੇ ਸਥਾਨ ਵਾਲੇ ਨੂੰ 12 ਹਜ਼ਾਰ, ਦੂਜੇ ਸਥਾਨ ਵਾਲੇ ਨੂੰ 10 ਹਜ਼ਾਰ ਤੇ ਤੀਜੇ ਸਥਾਨ ਵਾਲੇ ਨੂੰ 8 ਹਜ਼ਾਰ ਰੁਪਏ, ਦੂਜਾ ਗਰੁੱਪ 17 ਸਾਲ ਵਾਲੇ ਬੱਚਿਆਂ 'ਚ ਪਹਿਲੇ ਸਥਾਨ ਵਾਲੇ ਨੂੰ 15 ਹਜ਼ਾਰ, ਦੂਜੇ ਸਥਾਨ ਵਾਲੇ ਨੂੰ 12 ਹਜ਼ਾਰ ਤੇ ਤੀਜੇ ਸਥਾਨ ਵਾਲੇ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਦਿੱਤੇ ਜਾਣਗੇ | ਦਸਤਾਰ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਹਰ ਇਕ ਬੱਚੇ ਨੂੰ 500 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਬੱਚਿਆਂ ਨੂੰ ਉਕਤ ਮੁਕਾਬਲਿਆਂ ਵਿਚ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਬਾਣੀਆਂ ਕੰਠ ਤੇ ਵਧੀਆ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਦਿਨ ਅੱਖਾਂ ਤੇ ਦੰਦਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ ਜਿਸ ਦੌਰਾਨ ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ ਵਲੋਂ ਆਪਣੀ ਟੀਮ ਸਮੇਤ ਦੰਦਾਂ ਦਾ ਚੈੱਕਅਪ ਕੀਤਾ ਜਾਵੇਗਾ |

ਪਿਛਲੀ ਖ਼ਬਰ ਸ਼ਿਵਰਾਤਰੀ ਉਤਸਵ 15 ਤੇ 16 ਨੂੰ ਅਗਲੀ ਖ਼ਬਰ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਆਦਮਪੁਰ ਰੇਲਵੇ ਸਟੇਸ਼ਨ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।