ਆਦਮਪੁਰ, 13 ਫਰਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ) - ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਜਲੰਧਰ ਦਿਹਾਤੀ ਵੱਲੋਂ ਡੀ.ਐੱਸ.ਪੀ. ਰਾਜੀਵ ਕੁਮਾਰ ਆਦਮਪੁਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਆਦਮਪੁਰ ਦੀ ਚੈਕਿੰਗ ਕੀਤੀ ਗਈ | ਐੱਸ.ਐੱਸ.ਪੀ. ਜਲੰਧਰ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਰੇਲਵੇ ਸਟੇਸ਼ਨਾਂ ਦਾ ਆਪਰੇਸ਼ਨ ਕਾਸੋ ਤਹਿਤ ਸਰਚ ਆਪਰੇਸ਼ਨ ਉਲੀਕਿਆ ਗਿਆ ਸੀ ਅਤੇ ਜਲੰਧਰ ਦਿਹਾਤੀ ਦੇ ਅਧੀਨ ਆਉਂਦੇ ਕਰੀਬ 12 ਰੇਲਵੇ ਸਟੇਸ਼ਨਾਂ ਉੱਤੇ ਸਮੂਹ ਡੀ.ਐੱਸ.ਪੀ. ਤੇ ਐੱਸ.ਐਚ.ਓ. ਵਲੋਂ ਚੈਕਿੰਗ ਕੀਤੀ ਗਈ ਹੈ | ਇਸ ਆਪ੍ਰੇਸ਼ਨ ਤਹਿਤ ਆਦਮਪੁਰ ਰੇਲਵੇ ਸਟੇਸ਼ਨ ਦੀ ਵਿਸ਼ੇਸ਼ ਚੈਕਿੰਗ ਡੀ.ਐੱਸ.ਪੀ. ਰਾਜੀਵ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਰਾਜੀਵ ਕੁਮਾਰ, ਥਾਣਾ ਮੁਖੀ ਰਾਮ ਕਿਸ਼ਨ ਪਤਾਰਾ, ਥਾਣਾ ਮੁਖੀ ਆਦਮਪੁਰ, ਏ.ਐੱਸ.ਆਈ. ਕੁਲਦੀਪ ਕੁਮਾਰ ਚੌਂਕੀ ਜੰਡੂਸਿੰਘਾ ਆਦਿ ਹਾਜ਼ਰ ਸਨ |