10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨੂਰਮਹਿਲ ਦੀਆਂ ਵਧੀਆ ਹਾਲਾਤ ਦੀਆਂ ਸੜਕਾਂ ਨੂੰ ਤੋੜ ਕੇ ਕੀਤਾ ਜਾ ਰਿਹਾ ਨਵੀਨੀਕਰਨ ਚਰਚਾ ਵਿੱਚ... <br/>

ਅਜੀਤ ਡੈਸਕ 14-02-2026
ਜੰਡਿਆਲਾ ਮੰਜਕੀ, 13 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਲੰਬੇ ਸਮੇਂ ਤੋਂ ਨੂਰਮਹਿਲ ਦੀ ਤਰਾਸਦੀ ਰਹੀ ਹੈ ਕਿ ਸ਼ਹਿਰ ਦੇ ਨਗਰ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਕੰਮਾਂ ਤੋਂ ਲੋਕ ਹੈਰਾਨ ਪਰੇਸ਼ਾਨ ਹਨ | ਇੱਥੋਂ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਨੂਰਮਹਿਲ ਵਿੱਚ ਹਰ ਪੰਜ ਸਾਲ ਬਾਅਦ ਕੌਂਸਲਰ ਚੁਣੇ ਜਾਂਦੇ ਹਨ ਤੇ ਹੁਣ ਇਸ ਦੀ ਮਿਆਦ ਫਿਰ ਪੂਰੀ ਹੋਣ ਜਾ ਰਹੀ ਹੈ | ਜੇਕਰ ਕਿਸੇ ਵੀ ਕੌਂਸਲਰ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਸ਼ਹਿਰ ਲਈ ਬਹੁਤ ਕੁਝ ਕੀਤਾ ਹੈ | ਲੋਕਾਂ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਚੰਗੀਆਂ ਸੜਕਾਂ ਨੂੰ ਤੋੜ ਕੇ ਇੱਥੇ ਨਵੀਆਂ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਹਨ ਤੇ ਚੁਣੇ ਗਏ ਨੁਮਾਇੰਦੇ ਸ਼ਾਇਦ ਇਸ ਨੂੰ ਵਿਕਾਸ ਸਮਝਦੇ ਹਨ | ਸ਼ਹਿਰ ਵਿੱਚ ਲੰਮੇ ਸਮੇਂ ਦੌਰਾਨ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਈਆਂ ਪਰ ਸਾਰੀਆਂ ਖੂਹ ਖਾਤੇ ਹੀ ਗਈਆਂ | ਲੋਕਾਂ ਅਨੁਸਾਰ ਕੋਈ ਵੀ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ | ਇੱਥੋਂ ਦੀ ਰਾਜਨੀਤੀ ਇੰਨੀ ਗੰਦੀ ਦੱਸੀ ਜਾ ਰਹੀ ਹੈ ਕਿ ਕੋਈ ਵੀ ਆਗੂ ਆਪਣੀ ਪਿੱਠ ਨਹੀਂ ਲੱਗਣ ਦਿੰਦਾ | ਇਸੇ ਕਾਰਨ ਬਹੁਤੀਆਂ ਗੱਲਾਂ ਵਿੱਚ ਨੂਰਮਹਿਲ ਬਾਕੀ ਸ਼ਹਿਰਾਂ ਨਾਲੋਂ ਪਿੱਛੇ ਹੈ | ਜ਼ਿਕਰਯੋਗ ਹੈ ਕਿ ਨੂਰਮਹਿਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਪ੍ਰਵਾਸੀ ਪੰਜਾਬੀ ਵੀਰਾਂ ਨੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ |

ਪਿਛਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ 'ਚ ਵਿਦਾਇਗੀ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।