ਮਲਸੀਆਂ, 13 ਫਰਵਰੀ (ਸੁਖਦੀਪ ਸਿੰਘ)- ਅਨੁਸਾਰ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ ਵਿਖੇ ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ ਬਲਾਕ ਨੋਡਲ ਅਫ਼ਸਰ ਸ਼ਾਹਕੋਟ-2 ਤੇ ਪਿ੍ੰਸੀਪਲ ਜਸਪਾਲਜੀਤ ਕੌਰ ਬਲਾਕ ਨੋਡਲ ਅਫ਼ਸਰ ਸ਼ਾਹਕੋਟ-1 ਦੀ ਅਗਵਾਈ ਅਤੇ ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਵਿਸ਼ੇਸ਼ ਲੋੜਾਂ ਵਾਲੇ (ਸੀ.ਡਬਲਿਯੂ.ਐਸ.ਐੱਨ) ਵਿਦਿਆਰਥੀਆਂ ਸੰਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਲਾਕ ਸ਼ਾਹਕੋਟ-1 ਅਤੇ 2 ਅਧੀਨ ਪੈਂਦੇ ਵੱਖ-ਵੱਖ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 40 ਅਧਿਆਪਕਾਂ ਨੇ ਭਾਗ ਲਿਆ | ਸਿਖਾਲੀ ਪ੍ਰੋਗਰਾਮ ਦੌਰਾਨ ਰਿਸੋਰਸ ਪਰਸਨ ਸਟੇਟ ਐਵਾਰਡੀ ਰਾਕੇਸ਼ ਕੁਮਾਰ (ਆਈ.ਈ.ਏ.ਟੀ.), ਪੂਜਾ ਜੈਸਵਾਲ (ਆਈ.ਈ.ਆਰ.ਟੀ.), ਅਵਤਾਰ ਲਾਲ (ਆਈ.ਈ.ਆਰ.ਟੀ.) ਤੇ ਜੋਗਿੰਦਰ ਸਿੰਘ (ਆਈ.ਈ.ਏ.ਟੀ.) ਨੇ ਅਧਿਆਪਕਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਪਹਿਚਾਣ ਕਰਨ, ਵਿਭਾਗ ਵਲੋਂ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ, ਪੜ੍ਹਾਈ ਕਰਵਾਉਣ ਦੇ ਢੰਗਾਂ, ਕੈਟਾਗਰੀ ਅਨੁਸਾਰ ਪਹਿਚਾਣ ਕਰਕੇ ਸਰਟੀਫਿਕੇਟ ਬਨਵਾਉਣ, ਪੈਨਸ਼ਨ ਲਗਵਾਉਣਾ ਆਦਿ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਟੀਮਾਂ ਵੱਲੋਂ ਸਕੂਲਾਂ 'ਚ ਨਿਰੀਖਣ ਕਰਕੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ | ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵਿਦਿਆਰਥੀਆਂ ਪ੍ਰਤੀ ਵਿਭਾਗ ਦੇ ਧਿਆਨ 'ਚ ਜ਼ਰੂਰ ਲਿਆਉਣ | ਇਸ ਮੌਕੇ ਦਵਿੰਦਰ ਸਿੰਘ, ਨਰਿੰਦਰਪਾਲ, ਨਵਦੀਪ ਸਿੰਘ, ਜਸਵੀਰ ਸਿੰਘ, ਪ੍ਰਤਾਪ ਸਿੰਘ, ਪਵਨ ਅਗਰਵਾਲ, ਅਜ਼ਾਦ ਸਿੰਘ, ਕਰਮਦੀਪ ਸਿੰਘ, ਮਨਦੀਪ ਕੌਰ, ਸੰਦੀਪ ਕੌਰ, ਅਮਿਤਾ, ਰਮਨਦੀਪ ਕੌਰ, ਨੀਤੂ, ਕਿ੍ਸ਼ਨਾ ਆਦਿ ਹਾਜ਼ਰ ਸਨ |