ਜਲੰਧਰ, 14 ਫਰਵਰੀ (ਐੱਮ. ਐੱਸ. ਲੋਹੀਆ) - ਗੁਰਦੁਆਰਾ ਆਸਾ ਪੂਰਨ ਦਿਆਲ ਨਗਰ ਅਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਚਾਵਲਾ ਪਰਿਵਾਰ ਵਲੋਂ ਦਿਆਲ ਨਗਰ ਚੌਕ, ਸ਼ਹਿਨਾਈ ਪੈਲੇਸ ਰੋਡ ਜਲੰਧਰ ਵਿਖੇ 16 ਫਰਵਰੀ ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11.30 ਵਜੇ ਤੱਕ ਸਰਬੱਤ ਦੇ ਭਲੇ ਲਈ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਪ੍ਰਬੰਧਕ ਕੁਲਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਭਾਈ ਜਬਰਤੋੜ ਸਿੰਘ (ਹਜ਼ੁਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ), ਭਾਈ ਜਗਜੀਤ ਸਿੰਘ 'ਬਬੀਹਾ', ਭਾਈ ਅਮਰਜੀਤ ਸਿੰਘ (ਪਟਿਆਲੇ ਵਾਲੇ), ਭਾਈ ਹਰਜਿੰਦਰ ਸਿੰਘ (ਜਲੰਧਰ ਵਾਲੇ), ਭਾਈ ਜਸਪਾਲ ਸਿੰਘ (ਕਥਾਵਾਚਕ) ਤੇ ਭਾਈ ਗੁਰਪ੍ਰੀਤ ਸਿੰਘ (ਜਲੰਧਰ ਵਾਲੇ) ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਣਗੇ | ਸਮਾਗਮ ਦੌਰਾਨ ਗੁਰੂ ਰਾਮਦਾਸ ਜਲ ਸੇਵਾ ਸੁਸਾਇਟੀ, ਜਲ ਦੀ ਸੇਵਾ, ਭਾਈ ਘਨ੍ਹਈਆ ਜੀ ਸੇਵਕ ਦਲ ਵਲੋਂ ਜੋੜਿਆਂ ਦੀ ਸੇਵਾ, ਸਿੱਖ ਐਜੂਕੇਸ਼ਨਲ ਐਂਡ ਵੈਲਫੇਅਰ ਅਕੈਡਿਮੀ ਵਲੋਂ ਸਾਈਕਲ, ਸਕੂਟਰਾਂ ਦੀ ਸੇਵਾ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਸੇਵਾ ਸੁਸਾਇਟੀ ਤਲ੍ਹਣ ਵਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾਵੇਗੀ |