ਜਲੰਧਰ, 14 ਫਰਵਰੀ (ਸ਼ਿਵ)- ਆਦਮਪੁਰ ਤੋਂ ਪਾਈਪਾਂ ਰਾਹੀਂ ਜਲੰਧਰ ਦੇ ਲੋਕਾਂ ਨੂੰ ਪਾਣੀ ਸਪਲਾਈ ਲਈ ਕਰੀਬ 825 ਕਰੋੜ ਵਾਲੇ ਪ੍ਰਾਜੈਕਟ ਤਹਿਤ ਪੈ ਰਹੀਆਂ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਦਾ ਕੰਮ ਹੁਣ ਜਲਦੀ ਹੀ ਫੋਕਲ ਪੁਆਇੰਟ ਦੇ ਕੋਲ ਸਥਿਤ ਬੇਅੰਤ ਸਿੰਘ ਪਾਰਕ ਤੱਕ ਪੈਣ ਦਾ ਕੰਮ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪਾਈਪਾਂ ਪਾਉਣ ਦੇ ਕੰਮ ਨਾਲ ਸੜਕ ਦੇ ਟੁੱਟਣ ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਐਲ. ਐਂਡ. ਟੀ. ਕੰਪਨੀ ਵੱਲੋਂ ਇਸ ਪ੍ਰਾਜੈਕਟ ਲਈ ਪਾਈਪਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਕੰਪਨੀ ਵੱਲੋਂ ਇਸ ਤੋਂ ਪਹਿਲਾਂ ਪਠਾਨਕੋਟ ਚੌਕ ਦੇ ਕੋਲ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ ਸ. ਬੇਅੰਤ ਸਿੰਘ ਪਾਰਕ ਸਥਿਤ ਬਣ ਰਹੇ ਅੰਡਰਗਰਾਊਾਡ ਵਾਟਰ ਟੈਂਕ ਨਾਲ ਜੋੜੀਆਂ ਜਾਣਗੀਆਂ | ਇਸ ਲਈ ਪਠਾਨਕੋਟ ਚੌਕ ਦੇ ਕੋਲ ਹੀ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਕੰਪਨੀਆਂ ਵੱਲੋਂ ਪੁੱਜਦੀਆਂ ਕੀਤੀਆਂ ਗਈਆਂ ਹਨ | ਆਦਮਪੁਰ ਨਹਿਰ ਤੋਂ ਜਿਹੜਾ ਪਾਣੀ ਜਲੰਧਰ ਦੇ ਲੋਕਾਂ ਨੂੰ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਣਾ ਹੈ | ਉਸ ਨੂੰ ਪਹਿਲਾਂ ਆਦਮਪੁਰ ਦੇ ਨਾਲ ਹੀ ਜਗਰਾਵਾਂ ਪਿੰਡ ਵਿਚ ਬਣਾਏ ਗਏ ਟਰੀਟਮੈਂਟ ਪਲਾਂਟ ਵਿਚ ਪਾਣੀ ਨੂੰ ਸਾਫ਼ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਮੁੱਖ ਪਾਈਪ ਪਾਉਣ ਤੋਂ ਬਾਅਦ ਅੱਗੇ ਤੋਂ ਪਾਈਪਾਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ 'ਤੇ ਬਣੇ ਹੋਏ ਅੰਡਰਗਰਾੳਾੂਡ ਵਾਟਰ ਟੈਂਕ ਨਾਲ ਜੋੜੀਆਂ ਜਾਣਗੀਆਂ | ਸ਼ਹਿਰ ਵਿਚ ਇਸ ਤਰ੍ਹਾਂ ਦੇ ਅੰਡਰਗਰਾਊਾਡ ਵਾਟਰ ਟੈਂਕ 5 ਥਾਵਾਂ 'ਤੇ ਬਣਾਏ ਗਏ ਹਨ ਜਿਨ੍ਹਾਂ ਵਿਚ ਮਾਡਲ ਟਾਊਨ ਸ਼ਮਸ਼ਾਨਘਾਟ ਰੋਡ, ਢਿਲਵਾਂ, ਬਰਲਟਨ ਪਾਰਕ, ਬੇਅੰਤ ਸਿੰਘ ਪਾਰਕ ਤੇ ਸੂਰਿਆ ਇਨਕਲੇਵ ਦੇ ਨੇੜੇ ਇਸ ਤਰ੍ਹਾਂ ਦੇ ਅੰਡਰ ਗਰਾਊਾਡ ਵਾਟਰ ਟੈਂਕ ਬਣਾਏ ਜਾਣੇ ਹਨ | ਪਠਾਨਕੋਟ ਚੌਕ ਵਿਚ ਜਿਹੜੀਆਂ ਪਾਈਪਾਂ ਪਾਉਣ ਲਈ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਹੀ ਅੱਗੇ ਬੇਅੰਤ ਸਿੰਘ ਪਾਰਕ ਸਥਿਤ ਅੰਡਰਗਰਾਊਾਡ ਵਾਟਰ ਟੈਂਕ ਨਾਲ ਜੋੜਿਆ ਜਾਵੇਗਾ | ਸਾਰੇ ਅੰਡਰ ਗਰਾੳਾੂਡ ਵਾਟਰ ਟੈਂਕਾਂ ਵਿਚ ਪੰਪ ਲਗਾਏ ਜਾਣਗੇ ਤੇ ਇੱਥੋਂ ਪਾਣੀ ਚੁੱਕ ਕੇ ਟਿਊਬਵੈੱਲਾਂ ਨੂੰ ਬੰਦ ਕਰਕੇ ਇਨ੍ਹਾਂ ਪਾਈਪਾਂ ਨੂੰ ਪਾਣੀ ਸਪਲਾਈ ਲਈ ਜੋੜਿਆ ਜਾਵੇਗਾ | ਜਿਹੜੀਆਂ ਮੌਜੂਦਾ ਪਾਣੀ ਦੀਆਂ ਪਾਈਪਾਂ ਤੇ ਟੂਟੀਆਂ ਲੱਗੀਆਂ ਹਨ, ਉਨ੍ਹਾਂ ਰਾਹੀਂ ਹੀ ਲੋਕਾਂ ਨੂੰ ਪਾਣੀ ਸਪਲਾਈ ਕੀਤਾ ਜਾਵੇਗਾ |