ਕਰਤਾਰਪੁਰ, 14 ਫਰਵਰੀ (ਜਨਕ ਰਾਜ ਗਿੱਲ) - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚੇ ਸੂਬੇ ਅੰਦਰ ਵਿੱਢੀ ਗਈ ਮੁਹਿੰਮ ਦੇ ਚੱਲਦਿਆਂ ਹਲਕਾ ਕਰਤਾਰਪੁਰ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਵਰਕਰਾਂ ਵੱਲੋਂ ਲੋਕ ਹਿਤੈਸ਼ੀ ਮੁਹਿੰਮ ਨੂੰ ਵੱਡੇ ਪੈਮਾਨੇ 'ਤੇ ਸਫਲ ਬਣਾਉਣ ਲਈ ਆਪੋ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਇੰਚਾਰਜ ਮੀਡੀਆ ਸੈੱਲ ਲੱਕੀ ਅਟਵਾਲ ਤੇ ਦਵਿੰਦਰ ਕੰਡਾਰ ਵਲੋਂ ਵਾਰਡ ਨੰਬਰ 14 ਤੇ 15 'ਚ ਘਰੋ ਘਰੀ ਜਾ ਕੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭ ਲੈਣ ਲਈ ਸਿਹਤ ਕਾਰਡ ਦੀਆਂ ਪਰਚੀਆਂ ਤਕਸੀਮ ਕੀਤੀਆਂ ਗਈਆਂ |