21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਦਮਪੁਰ ਵਿਖੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ <br/>

ਸ਼ੋਭਾ ਯਾਤਰਾ ਦੌਰਾਨ ਹਾਜ਼ਰ ਵਿਨੋਦ ਕੁਮਾਰ, ਵਿਕਰਮ ਟੰਡਨ, ਕਰਨ ਟੰਡਨ, ਅਰੂਣ ਸ਼ਰਮਾ, ਸ਼ੂਸ਼ੀਲ ਡੋਗਰਾ, ਸੁਦਾਮਾ ਭਗਤ ਤੇ ਹੋਰ | ਤਸਵੀਰ-ਰਮਨ ਦਵੇਸਰ <br/> 15-02-2026
ਆਦਮਪੁਰ, 14 ਫਰਵਰੀ (ਰਮਨ ਦਵੇਸਰ)- ਰਘੂਵੰਸ਼ ਪਰਿਵਾਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਸ਼ਿਵ ਮੰਦਰ ਮੇਨ ਬਾਜ਼ਾਰ ਆਦਮਪੁਰ ਤੋਂ ਪੂਜਾ ਅਰਚਨਾ ਦੇ ਉਪਰੰਤ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਮੁੱਖ ਮਹਿਮਾਨ ਵੱਜੋਂ ਕਰਨ ਟੰਡਨ ਪਹੰੁਚੇ | ਇਹ ਸ਼ੋਭਾ ਯਾਤਰਾ ਵਿਨੋਦ ਕੁਮਾਰ ਤੇ ਵਿਕਰਮ ਟੰਡਨ ਦੀ ਦੇਖ-ਰੇਖ ਵਿੱਚ ਸ਼ਿਵ ਮੰਦਰ ਤੋਂ ਸ਼ੁਰੂ ਹੋਈ ਤੇ ਮੇਨ ਬਾਜ਼ਾਰ, ਮੇਨ ਸੜਕ, ਨਹਿਰ ਸੜਕ, ਰੇਲਵੇ ਸੜਕ ਤੋਂ ਹੂੰਦੀ ਹੋਈ ਵਪਾਸ ਸ਼ਿਵ ਮੰਦਰ ਵਿਖੇ ਸਮਾਪਤ ਹੋਈ | ਇਸ ਮੌਕੇ ਸ਼ਰਧਾਲੂਆਂ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ | ਸ਼ਹਿਰ ਵਾਸੀਆਂ ਤੇ ਧਾਰਮਿਕ ਸੰਸਥਾਵਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਵਿਨੋਦ ਕੁਮਾਰ, ਵਿਕਰਮ ਟੰਡਨ, ਕਰਨ ਟੰਡਨ, ਬਸੰਤ ਲਾਲ ਕਪੁਰ, ਅਰੂਣ ਸ਼ਰਮਾ, ਪਵਨ ਬਸੀ, ਸ਼ੂਸ਼ੀਲ ਡੋਗਰਾ, ਸੁਦਾਮਾ ਭਗਤ, ਨਰੇਸ਼ ਮਹਿਤਾ, ਗੁਲਸ਼ਨ ਦਿਲਬਾਗੀ, ਅਰਵਿੰਦ ਪਰਾਸ਼ਰ, ਪੰਡਿਤ ਦੂਨੀ ਚੰਦ, ਜੀਵਨ ਉਪਲ, ਸੁਰਿੰਦਰ ਬਗਾਂ, ਗੌਰਵ ਵਰਮਾ, ਪਰਮਜੀਤ ਰਾਜਵੰਸ਼, ਜਗਦੀਸ਼ ਵਾਸੂਦੇਵ, ਨਰਿੰਦਰ ਸ਼ਰਮਾਂ, ਬੱਬੂ ਗਾਜੀਪੁਰ, ਰਾਜੀਵ ਸਿੰਘਲਾ, ਜਤਿਨ ਟੰਡਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ. ਟੀ. ਗਰੁੱਪ ਵਿਖੇ ਕਵਿੱਤਰੀ ਰੂਪ ਕੌਰ ਕੂਨਰ ਦੀ ਸੂਫੀਆਨਾ ਗਾਇਕੀ ਨੇ ਬੰਨਿ੍ਹਆ ਰੰਗ <br/> ਅਗਲੀ ਖ਼ਬਰ ਕਰਤਾਰਪੁਰ 'ਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੰਮ ਜ਼ੋਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।