ਜਲੰਧਰ, 14 ਫਰਵਰੀ (ਜਸਪਾਲ ਸਿੰਘ)- ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿੱਚ ਵੈਲੇਟਾਈਨ ਵੀਕ ਦੇ ਮੌਕੇ ਕਰਵਾਏ ਇਕ ਵਿਸ਼ੇਸ਼ ਸਮਾਗਮ 'ਦੌਰ-ਏ-ਮੁਹੱਬਤ' ਵਿਦਿਆਰਥੀਆਂ ਨੂੰ ਕਲਾ, ਭਾਵਨਾਵਾਂ ਤੇ ਵਿਚਾਰਾਂ ਦੀ ਇੱਕ ਰੂਹਾਨੀ ਯਾਤਰਾ 'ਤੇ ਲੈ ਗਿਆ | ਸਮਾਗਮ ਵਿੱਚ ਪ੍ਰਸਿੱਧ ਲੇਖਿਕਾ, ਕਵਿੱਤਰੀ, ਸ਼ਾਇਰਾ ਤੇ ਗਾਇਕਾ ਰੂਪ ਕੌਰ ਕੂਨਰ ਨੇ ਸੂਫ਼ੀ ਸੰਗੀਤ, ਸ਼ਾਇਰੀ ਤੇ ਪ੍ਰੇਰਣਾਦਾਇਕ ਵਿਚਾਰਾਂ ਰਾਹੀਂ ਸਮਾਗਮ ਵਿੱਚ ਮੌਜੂਦ ਸਭ ਦੇ ਦਿਲ ਜਿੱਤੇ | ਉਨ੍ਹਾਂ ਆਪਣੀਆਂ ਪ੍ਰਸਿੱਧ ਰਚਨਾਵਾਂ 'ਅਕੀਦਾ' ਤੇ 'ਮਿਰਾਕੀ' ਦੀ ਸਾਹਿਤਕ ਗਹਿਰਾਈ ਨੂੰ ਮੰਚ 'ਤੇ ਉਤਾਰਦੇ ਹੋਏ ਗਾਇਕੀ ਤੇ ਕਵਿਤਾ ਦੇ ਮਿਲਾਪ ਨਾਲ ਵਿਦਿਆਰਥੀਆਂ ਨੂੰ ਬੌਧਿਕ ਤੇ ਆਤਮਿਕ ਤੌਰ 'ਤੇ ਪ੍ਰੇਰਿਤ ਕੀਤਾ | ਇਸ ਮੌਕੇ ਸੀ.ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਡਾਇਰੈਕਟਰ ਸਟੂਡੈਂਟ ਵੈੱਲਫੇਅਰ ਦਵਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਅਰਜਨ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੁਖੀ ਹਾਜ਼ਰ ਰਹੇ | ਡਾ. ਮਨਬੀਰ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ, ਜੋ ਤਕਨੀਕੀ ਗਿਆਨ ਦੇ ਨਾਲ-ਨਾਲ ਭਾਵਨਾਤਮਕ ਤੌਰ 'ਤੇ ਵੀ ਮਜ਼ਬੂਤ ਤੇ ਸੱਭਿਆਚਾਰਕ ਤੌਰ 'ਤੇ ਜਾਗਰੂਕ ਹੋਣ | ਇਸ ਮੌਕੇ ਰੂਪ ਕੌਰ ਕੂਨਰ ਨੇ ਕਿਹਾ ਕਿ ਕਲਾ ਤੇ ਕਵਿਤਾ ਆਤਮਾ ਦਾ