21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅੱਜ ਸ਼ਹਿਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ ਮਹਾਂਸ਼ਿਵਰਾਤਰੀ ਦਾ ਤਿਉਹਾਰ ਰੌਸ਼ਨੀਆਂ ਤੇ ਫ਼ੁੱਲਾਂ ਨਾਲ ਸਜੇ ਮੰਦਿਰ <br/>

ਰੌਸ਼ਨੀਆਂ ਨਾਲ ਸਜਿਆ ਮਾਂ ਚਿੰਤਪੁਰਨੀ ਤੇ ਸ੍ਰੀ ਦੇਵੀ ਤਾਲਾਬ ਮੰਦਿਰ | ਤਸਵੀਰਾਂ. ਮੁਨੀਸ਼ <br/> 15-02-2026
ਜਲੰਧਰ, 14 ਫਰਵਰੀ (ਸ਼ੈਲੀ)- ਮਹਾ ਸ਼ਿਵਰਾਤਰੀ ਦਾ ਤਿਉਹਾਰ 15 ਫ਼ਰਵਰੀ ਨੂੰ ਸ਼ਹਿਰ ਭਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਦਿਨ ਨੂੰ ਭਗਵਾਨ ਸ਼ਿਵ ਦੀ ਪੂਜਾ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ | ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੱਚੇ ਮਨ ਨਾਲ ਵਰਤ ਰੱਖਣ ਤੇ ਨਿਰਧਾਰਿਤ ਰਸਮਾਂ ਦੀ ਪਾਲਣਾ ਕਰਨ ਨਾਲ, ਭਗਵਾਨ ਸ਼ਿਵ ਆਪਣੇ ਭਗਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ | ਸ਼ਹਿਰ ਦੇ ਮੁੱਖ ਮੰਦਰਾਂ, ਜਿਨ੍ਹਾਂ ਵਿਚ ਸ੍ਰੀ ਦੇਵੀ ਤਲਾਬ ਮੰਦਰ, ਸ੍ਰੀ ਗੀਤਾ ਮੰਦਰ ਮਾਡਲ ਟਾਊਨ ਅਤੇ ਮਾਈ ਹੀਰਾਂ ਗੇਟ ਵਿਖੇ ਮਾਂ ਚਿੰਤਪੁਰਨੀ ਮੰਦਰ ਤੋਂ ਇਲਾਵਾ ਵੀ ਸਾਰੇ ਮੰਦਰਾਂ ਨੰੂ ਸੁੰਦਰ ਫੁੱਲਾਂ ਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਸ੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਨ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਸ੍ਰੀ ਦੇਵੀ ਤਲਾਬ ਮੰਦਰ ਵਿਚ ਸ੍ਰੀ ਅਮਰਨਾਥ ਗੁਫਾ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਹੈ ਤੇ ਮੰਦਰ ਵਿਚ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ |

ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਦੇ ਅਧਿਕਾਰੀਆਂ ਵਲੋਂ ਚਾਈਨਾ ਡੋਰ ਦੀ ਰੋਕਥਾਮ ਲਈ ਦੁਕਾਨਾਂ ਦੀ ਜਾਂਚ <br/> ਅਗਲੀ ਖ਼ਬਰ ਮਾਤਾ ਆਸ਼ਾ ਰਾਣੀ ਤੇ ਉਨ੍ਹਾਂ ਦੇ ਪੁੱਤਰ ਪ੍ਰਵੀਨ ਪੁਰੀ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।