21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਾਤਾ ਆਸ਼ਾ ਰਾਣੀ ਤੇ ਉਨ੍ਹਾਂ ਦੇ ਪੁੱਤਰ ਪ੍ਰਵੀਨ ਪੁਰੀ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 15-02-2026
ਸ਼ਾਹਕੋਟ, 14 ਫ਼ਰਵਰੀ (ਨਗਿੰਦਰ ਸਿੰਘ ਬਾਂਸਲ) - ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਵਿਪਨ ਪੁਰੀ ਤੇ ਸੰਜੀਵ ਪੁਰੀ ਦੀ ਮਾਤਾ ਸ਼੍ਰੀਮਤੀ ਆਸ਼ਾ ਰਾਣੀ ਪਤਨੀ ਸਵ. ਕੇਵਲ ਕ੍ਰਿਸ਼ਨ ਪੁਰੀ ਨੂੰ ਵੱਖ-ਵੱਖ ਸਿਆਸੀ, ਸਮਾਜੀ ਤੇ ਧਾਰਮਿਕ ਆਗੂਆਂ ਵੱਲੋਂ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ¢ ਉਹ ਬੀਤੀ 4 ਫਰਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ | ਇਸ ਦੇ ਨਾਲ ਹੀ ਮਾਤਾ ਆਸ਼ਾ ਰਾਣੀ ਦੇ ਪੁੱਤਰ ਅਤੇ ਸ਼੍ਰੀ ਪਵਨ ਪੁਰੀ ਦੇ ਭਰਾ ਪ੍ਰਵੀਨ ਪੁਰੀ, ਜੋ ਮਾਤਾ ਜੀ ਦੇ ਦਿਹਾਂਤ ਤੋਂ ਕੁੱਝ ਦਿਨ ਪਹਿਲਾਂ ਵਿਦੇਸ਼ ਵਿਚ ਅਕਾਲ ਚਲਾਣਾ ਕਰ ਗਏ ਸਨ, ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਮਾਂ ਤੇ ਪੁੱਤਰ ਨੂੰ ਇਕੱਠਿਆਂ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਮਾਹੌਲ ਕਾਫ਼ੀ ਭਾਵੁਕ ਹੋ ਗਿਆ | ਇਸ ਤੋਂ ਪਹਿਲਾਂ ਪੰਡਿਤ ਓਮ ਦੱਤ ਸ਼ਰਮਾ ਤੇ ਸਥਾਨਕ ਬ੍ਰਹਮ ਕੁਮਾਰੀ ਆਸ਼ਰਮ ਦੀਆਂ ਸੰਚਾਲਕ ਭੈਣਾਂ ਨੇ ਕਥਾ ਰਾਹੀਂ ਜ਼ਿੰਦਗੀ ਮੌਤ ਦੇ ਫ਼ਲਸਫ਼ੇ ਬਾਰੇ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਰਧਾਂਜਲੀ ਭੇਟ ਕਰਦਿਆਂ ਜਿੱਥੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਪੁਰੀ ਪਰਿਵਾਰ ਵੱਲੋਂ ਸਿਆਸੀ, ਸਮਾਜੀ ਤੇ ਆਰਥਿਕ ਖੇਤਰ ਵਿਚ ਹਾਸਲ ਕੀਤੇ ਸਤਿਕਾਰਤ ਰੁਤਬੇ ਨੂੰ ਪੁਰੀ ਪਰਿਵਾਰ ਦੇ ਵਡੇਰਿਆਂ ਵੱਲੋਂ ਦਿੱਤੇ ਵਧੀਆ ਸੰਸਕਾਰਾਂ ਤੇ ਪਰਿਵਾਰ ਦੀ ਅਣਥੱਕ ਮਿਹਨਤ ਦਾ ਨਤੀਜਾ ਦੱਸਿਆ | ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ.ਅਮਰਜੀਤ ਸਿੰਘ ਥਿੰਦ ਨੇ ਵੀ ਭਾਵਪੂਰਤ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ | ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਵਲੋਂ ਮੰਚ ਸੰਚਾਲਨ ਕੀਤਾ ਗਿਆ | ਪੁਰੀ ਪਰਿਵਾਰ ਦੇ ਹਮੇਸ਼ਾਂ ਅੰਗ ਸੰਗ ਰਹਿ ਕੇ ਪਰਿਵਾਰਿਕ ਮੈਂਬਰ ਵਾਂਗ ਵਿਚਰਨ ਵਾਲੇ ਡਾ. ਜਗਤਾਰ ਸਿੰਘ ਚੰਦੀ ਸਾਬਕਾ ਮੈਂਬਰ ਸਟੀਲ ਅਥਾਰਟੀ ਆਫ ਇੰਡੀਆ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਭਾਜਪਾ ਆਗੂ ਨਰਿੰਦਰਪਾਲ ਸਿੰਘ ਚੰਦੀ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜ਼ੀਪੁਰ, ਹਰਦੇਵ ਸਿੰਘ ਬਦੇਸ਼ਾ ਸਾਬਕਾ ਐਮ.ਸੀ., ਕਿਸਾਨ ਆਗੂ ਬਲਦੇਵ ਸਿੰਘ ਜੋਸਨ, 'ਆਪ' ਆਗੂ ਅਨਿਲ ਕੁਮਾਰ ਅਗਰਵਾਲ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਟਿੰਪੀ ਕੁਮਰਾ ਕਾਂਗਰਸੀ ਆਗੂ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਵਾਈਸ ਚੇਅਰਮੈਨ ਕਪਿਲ ਗੁਪਤਾ, ਵਾਤਾਵਰਨ ਸੁਧਾਰ ਸੁਸਾਇਟੀ ਦੇ ਪ੍ਰਧਾਨ ਬੰਟੀ ਬੱਠਲਾ, ਗੁਰਨਾਮ ਸਿੰਘ ਚੱਠਾ ਢੰਡੋਵਾਲ, ਬੂਟਾ ਸਿੰਘ ਕਲਸੀ, ਜਤਿੰਦਰ ਪਾਲ ਸਿੰਘ ਬੱਲ੍ਹਾ, ਕੁਲਸ਼ਨ ਸਿੰਘ ਨਵਾਂ ਪਿੰਡ ਅਕਾਲੀਆਂ, ਭਾਜਪਾ ਆਗੂ ਸੁਦਰਸ਼ਨ ਸੋਬਤੀ, ਅਕਾਲੀ ਆਗੂ ਰਣਧੀਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਪੋਪਲੀ, ਸੁਰਿੰਦਰ ਸਿੰਘ ਕਾਲਾ, ਡਾਕਟਰ ਜਸਵੰਤ ਸਿੰਘ ਭੰਡਾਲ, ਪਿ੍ੰਸੀਪਲ ਜਸਵੀਰ ਸਿੰਘ ਵਿਰਦੀ, ਨੈਸ਼ਨਲ ਅਵਾਰਡੀ ਕਰਤਾਰ ਸਿੰਘ ਸਚਦੇਵਾ, ਗਗਨਦੀਪ ਸਿੰਘ ਜੋੜਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਗੁਰਮੀਤ ਸਿੰਘ ਬਜਾਜ, ਪ੍ਰਵੀਨ ਗਰੋਵਰ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਮਜੀਦਾ ਪਹਿਲਵਾਨ, ਰਕੇਸ਼ ਭੱਲਾ, ਡਾ.ਸੁਰਿੰਦਰ ਭੱਟੀ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਨਛੱਤਰ ਸਿੰਘ ਸੱਤੀ ਪਹਿਲਵਾਨ, ਸੁਨੀਲ ਉੱਪਲ, ਮਦਨ ਲਾਲ ਅਰੋੜਾ, ਅੰਮਿ੍ਤ ਲਾਲ ਕਾਕਾ, ਡਾ. ਅਰਵਿੰਦਰ ਸਿੰਘ ਰੂਪਰਾ, ਐਡਵੋਕੇਟ ਸ਼ਿਵਕਰਨ ਮਲਹੋਤਰਾ, ਸੋਨੀ ਬਜਾਜ, ਹਰਪਾਲ ਸਿੰਘ ਮੈਸਨ, ਜਸਪਾਲ ਸਿੰਘ ਮਗਲਾਨੀ, ਮਾਸਟਰ ਵਿਜੇ ਵਿੱਗ, ਨੱਥਾ ਸਿੰਘ ਜਾਫ਼ਰਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੱਜ ਸ਼ਹਿਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ ਮਹਾਂਸ਼ਿਵਰਾਤਰੀ ਦਾ ਤਿਉਹਾਰ ਰੌਸ਼ਨੀਆਂ ਤੇ ਫ਼ੁੱਲਾਂ ਨਾਲ ਸਜੇ ਮੰਦਿਰ <b... ਅਗਲੀ ਖ਼ਬਰ ਜ਼ਿਲ੍ਹਾ ਜਲੰਧਰ ਦੇ 490 ਸਕੂਲਾਂ 'ਚ ਵੰਡੇ ਜਾਣਗੇ 3 ਹਜ਼ਾਰ ਫੁੱਟਬਾਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।