21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਦਮਪੁਰ ਹਵਾਈ ਅੱਡੇ 'ਤੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਮੰਦਰ ਸੀਰ ਗੋਵਰਧਨ ਮਾਡਲ ਨੂੰ ਸਥਾਪਤ ਕਰਨ ਦੀ ਮੰਗ

ਅਜੀਤ ਡੈਸਕ 15-02-2026
ਆਦਮਪੁਰ, 14 ਫਰਵਰੀ (ਰਮਨ ਦਵੇਸਰ) - ਪ੍ਰਬੰਧਕ ਕਮੇਟੀ ਸੰਤ ਹਰੀ ਦਾਸ ਉਦਾਸੀਨ ਪਿੰਡ ਕੂਪਰ ਢੇਹਪੁਰ ਅੱਡਾ ਕਠਾਰ ਜ਼ਿਲ੍ਹਾ ਜਲੰਧਰ ਵਿਖੇ ਇਕ ਅਹਿਮ ਮੀਟਿੰਗ ਸੰਤ ਪ੍ਰਦੀਪ ਦਾਸ ਦੀ ਦੇਖ-ਰੇਖ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਮਹੀਨੇ ਪੂਰਨਮਾਸੀ ਵਾਲੇ ਦਿਨ ਕੀਰਤਨ ਦਰਬਾਰ ਸਜਾਏ ਜਾਣਗੇ | ਗੁਰੂ ਰਵਿਦਾਸ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਗੁਰੂ ਰਵਿਦਾਸ ਜੀ ਦੇ ਮੰਦਰ ਸੀਰ ਗੋਵਰਧਨ ਪੁਰ ਬਨਾਰਸ ਲਈ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨੇ 20 ਫਰਵਰੀ 2027 ਨੂੰ ਘਰ ਘਰ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਬੇਨਤੀ ਕੀਤੀ | ਇਸ ਮੌਕੇ ਕਮੇਟੀ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਆਦਮਪੁਰ ਏਅਰਪੋਰਟ 'ਤੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਮੰਦਰ ਸੀਰ ਗੋਵਰਧਨ ਮਾਡਲ ਨੂੰ ਸਥਾਪਤ ਕਰਨ ਦੀ ਮੰਗ ਕੀਤੀ | ਇਸ ਮੌਕੇ ਸ੍ਰੀ ਰਾਮ ਕਿ੍ਸਨ ਮਹਿਮੀ, ਸਤਪਾਲ ਸਿੰਘ ਰੇਂਜ ਅਫਸਰ, ਰੋਸ਼ਨ ਲਾਲ, ਮਾਸਟਰ ਸੁਰਜੀਤ ਰਾਮ, ਦਿਲਬਾਗ, ਮਨੋਹਰ ਬਸਰਾ, ਰਾਜਕੁਮਾਰ ਬਸਰਾ, ਬੀਬੀ ਲਛਮੀ ਦੇਵੀ ਜਗਦੀਸ ਲਾਲ, ਮਹਿੰਦਰ ਕੁਮਾਰ, ਸਤੀਸ਼ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ 'ਤੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਮੰਦਰ ਸੀਰ ਗੋਵਰਧਨ ਮਾਡਲ ਨੂੰ ਸਥਾਪਤ ਕਰਨ ਦੀ ਮੰਗ ਅਗਲੀ ਖ਼ਬਰ ਪਵਨ ਟੀਨੂੰ ਵਲੋਂ ਪਿੰਡ ਉੱਚਾ ਦੀ ਪੰਚਾਇਤ ਨੂੰ 5 ਲੱਖ ਦਾ ਚੈੈੱਕ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।