ਆਦਮਪੁਰ, 14 ਫਰਵਰੀ (ਰਮਨ ਦਵੇਸਰ) - ਪ੍ਰਬੰਧਕ ਕਮੇਟੀ ਸੰਤ ਹਰੀ ਦਾਸ ਉਦਾਸੀਨ ਪਿੰਡ ਕੂਪਰ ਢੇਹਪੁਰ ਅੱਡਾ ਕਠਾਰ ਜ਼ਿਲ੍ਹਾ ਜਲੰਧਰ ਵਿਖੇ ਇਕ ਅਹਿਮ ਮੀਟਿੰਗ ਸੰਤ ਪ੍ਰਦੀਪ ਦਾਸ ਦੀ ਦੇਖ-ਰੇਖ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਮਹੀਨੇ ਪੂਰਨਮਾਸੀ ਵਾਲੇ ਦਿਨ ਕੀਰਤਨ ਦਰਬਾਰ ਸਜਾਏ ਜਾਣਗੇ | ਗੁਰੂ ਰਵਿਦਾਸ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਗੁਰੂ ਰਵਿਦਾਸ ਜੀ ਦੇ ਮੰਦਰ ਸੀਰ ਗੋਵਰਧਨ ਪੁਰ ਬਨਾਰਸ ਲਈ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨੇ 20 ਫਰਵਰੀ 2027 ਨੂੰ ਘਰ ਘਰ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਬੇਨਤੀ ਕੀਤੀ | ਇਸ ਮੌਕੇ ਕਮੇਟੀ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਆਦਮਪੁਰ ਏਅਰਪੋਰਟ 'ਤੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਮੰਦਰ ਸੀਰ ਗੋਵਰਧਨ ਮਾਡਲ ਨੂੰ ਸਥਾਪਤ ਕਰਨ ਦੀ ਮੰਗ ਕੀਤੀ | ਇਸ ਮੌਕੇ ਸ੍ਰੀ ਰਾਮ ਕਿ੍ਸਨ ਮਹਿਮੀ, ਸਤਪਾਲ ਸਿੰਘ ਰੇਂਜ ਅਫਸਰ, ਰੋਸ਼ਨ ਲਾਲ, ਮਾਸਟਰ ਸੁਰਜੀਤ ਰਾਮ, ਦਿਲਬਾਗ, ਮਨੋਹਰ ਬਸਰਾ, ਰਾਜਕੁਮਾਰ ਬਸਰਾ, ਬੀਬੀ ਲਛਮੀ ਦੇਵੀ ਜਗਦੀਸ ਲਾਲ, ਮਹਿੰਦਰ ਕੁਮਾਰ, ਸਤੀਸ਼ ਕੁਮਾਰ ਹਾਜ਼ਰ ਸਨ |