20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਸੀਚੇਵਾਲ ਬਸਤੀ ਪੀਰਦਾਦ ਦੇ ਸੀਵਰੇਜ ਟਰੀਟਮੈਂਟਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ <br/>

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਸ਼ਿਵ)-ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਨਾਲੇ ਦਾ ਅਚਨਚੇਤੀ ਦੌਰਾ ਕੀਤਾ | ਕਾਲਾ ਸੰਘਿਆ ਨਾਲੇ ਦੇ ਦੋਹਾਂ ਕਿਨਾਰਿਆਂ ਨੂੰ ਪੱਕਿਆ ਕਰਨ ਲਈ ਪੱਥਰ ਲਗਾਉਣ 'ਤੇ 34 ਕਰੋੜ ਖ਼ਰਚ ਕਰਨ ਤੋਂ ਬਾਅਦ ਵੀ ਡਰੇਨ ਗੰਦਗੀ ਨਾਲ ਭਰੀ ਦੇਖ ਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਖ਼ੂਨ-ਪਸੀਨੇ ਨਾਲ ਦਿੱਤੇ ਟੈਕਸਾਂ ਦੇ ਪੈਸੇ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਥਾਂ ਅਫ਼ਸਰਸ਼ਾਹੀ ਉਨ੍ਹਾਂ ਲਈ ਬਿਮਾਰੀਆਂ ਦਾ 'ਇੰਤਜ਼ਾਮ' ਕਰ ਰਹੀ ਹੈ | ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਇਸ ਵਿਚ 100 ਕਿਊਸਿਕ ਸਾਫ਼ ਪਾਣੀ ਛਡਾਉਣ ਲਈ ਯਤਨਸ਼ੀਲ ਸੰਤ ਸੀਚੇਵਾਲ ਨੇ ਬਸਤੀ ਪੀਰਦਾਦ ਦੇ 50 ਐੱਮ.ਐੱਲ.ਡੀ. ਅਤੇ 15 ਐੱਮ.ਐੱਲ.ਡੀ. ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜੇ ਕੀਤੇ | ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਾਜ਼ਰੀ ਵਿਚ ਟਰੀਟਮੈਂਟ ਪਲਾਂਟ ਦੀ ਨਿਕਲ ਰਹੀ ਰਹਿੰਦ-ਖੰੂਹਦ ਨੂੰ ਦਿਖਾਉਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਦੋਹਾਂ ਟਰੀਟਮੈਂਟ ਪਲਾਂਟਾਂ ਦੀ ਨਿਕਲ ਰਹੀ ਰਹਿੰਦ ਖੂੰਹਦ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾ ਰਿਹਾ | ਉਨ੍ਹਾਂ ਕਿਹਾ ਕਿ 50 ਐਮਐਲਡੀ ਟਰੀਟਮੈਂਟ ਪਲਾਂਟ ਦੀ ਸੁੱਕ ਚੁੱਕੀ ਸਲੱਜ ਦੱਸ ਰਹੀ ਹੈ ਕਿ ਇਸ ਦੀ ਰਹਿੰਦ-ਖੂੰਹਦ ਨੂੰ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ | ਇਸ ਮੌਕੇ ਨਗਰ ਨਿਗਮ ਜਲੰਧਰ ਦੀ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਬਚਨ ਪਾਲ ਸਿੰਘ, ਡਰੇਨਜ਼ ਵਿਭਾਗ ਦੇ ਐਸਡੀਓ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਜ਼ਾਰ ਸਨ |

ਪਿਛਲੀ ਖ਼ਬਰ ਨਿਗਮ ਨੇ ਕਈ ਕਾਲੋਨਾਈਜ਼ਰਾਂ ਤੋਂ ਲੰਬੇ ਸਮੇਂ ਤੋਂ ਬਕਾਇਆ ਪਈ ਕਰੋੜਾਂ ਦੀ ਫ਼ੀਸ ਕਰਨੀ ਹੈ ਵਸੂਲ ਅਗਲੀ ਖ਼ਬਰ ਵਿਕਾਸ ਕੰਮਾਂ ਨੂੰ ਲੈ ਕੇ ਮੇਅਰ ਨੇ ਪਵਨ ਟੀਨੂੰ ਨਾਲ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।