20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਿਗਮ ਨੇ ਕਈ ਕਾਲੋਨਾਈਜ਼ਰਾਂ ਤੋਂ ਲੰਬੇ ਸਮੇਂ ਤੋਂ ਬਕਾਇਆ ਪਈ ਕਰੋੜਾਂ ਦੀ ਫ਼ੀਸ ਕਰਨੀ ਹੈ ਵਸੂਲ

ਅਜੀਤ ਡੈਸਕ 18-02-2026
ਮੇਅਰ ਵਲੋਂ ਬਿਲਡਿੰਗ ਬਰਾਂਚ ਤੋੋਂ ਤਲਬ ਕੀਤੀ ਗਈ ਹੈ ਡਿਫਾਲਟਰ ਕਾਲੋਨਾਈਜ਼ਰਾਂ ਦੀ ਸੂਚੀ
ਜਲੰਧਰ, 17 ਫਰਵਰੀ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਬਰਾਂਚ ਵਲੋਂ ਡਿਫਾਲਟਰ ਕਾਲੋਨਾਈਜਰਾਂ ਦੀ ਅਜੇ ਤੱਕ ਲਿਸਟ ਮੇਅਰ ਵਨੀਤ ਧੀਰ ਨੂੰ ਮਿਲਣ ਵਿਚ ਹੋ ਰਹੀ ਦੇਰੀ ਕਰਕੇ ਵਸੂਲੀ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਤੇ ਇਸ ਤਰਾਂ ਦੀ ਵਸੂਲੀ ਦੀ ਰਕਮ ਹੀ ਕਰੀਬ 70 ਕਰੋੜ ਤੱਕ ਹੋਈ ਦੱਸੀ ਜਾ ਰਹੀ ਹੈ ਜਿਹੜੀ ਕਿ ਨਿਗਮ ਵਲੋਂ ਡਿਫਾਲਟਰ ਕਾਲੋਨਾਈਜਰਾਂ ਤੋਂ ਵਸੂਲੀ ਜਾਣੀ ਹੈ | ਬਿਲਡਿੰਗ ਬਰਾਂਚ ਦੀ ਐਡਹਾਕ ਕਮੇਟੀ ਦੀ ਮੀਟਿੰਗ ਹੋਏ ਨੂੰ ਹੀ ਕਈ ਦਿਨ ਬੀਤ ਚੁੱਕੇ ਹਨ ਤੇ ਇਸ ਮੀਟਿੰਗ ਵਿਚ ਜਦੋਂ ਚੇਅਰਮੈਨ ਅਸ਼ਵਨੀ ਅਗਰਵਾਲ ਨੇ ਕਈ ਕਾਲੋਨੀਆਂ ਦਾ ਧਿਆਨ ਮੇਅਰ ਨੂੰ ਦਵਾਇਆ ਸੀ ਕਿ ਕਈ ਕਾਲੋਨਾਈਜਰਾਂ ਨੇ ਤਾਂ ਆਪਣੇ ਸਾਰੇ ਪਲਾਟ ਵੇਚ ਲਏ ਹਨ ਪਰ ਉਨ੍ਹਾਂ ਨੇ ਨਿਗਮ ਨੂੰ ਕਾਲੋਨੀ ਮਨਜ਼ੂਰ ਕਰਵਾਉਣ ਲਈ ਪੂਰੀ ਰਕਮ ਜਮਾਂ ਨਹੀਂ ਕਰਵਾਈ ਹੈ | ਮੇਅਰ ਵਨੀਤ ਧੀਰ ਨੇ ਮੌਕੇ 'ਤੇ ਹੀ ਮੌਜੂਦ ਬਿਲਡਿੰਗ ਬਰਾਂਚ ਦੇ ਅਫ਼ਸਰਾਂ ਤੋਂ ਇਹ ਸੂਚੀ ਤਲਬ ਕੀਤੀ ਸੀ ਕਿ ਸ਼ਹਿਰ ਵਿਚ ਕਿੰਨੀਆਂ ਕਾਲੋਨੀਆਂ ਹਨ ਜਿਨਾਂ ਨੇ ਆਪਣੀ ਫ਼ੀਸ ਦੀ ਪੂਰੀ ਰਕਮਾਂ ਜਮਾਂ ਨਹੀਂ ਕਰਵਾਈਆਂ ਹਨ | ਬਿਲਡਿੰਗ ਬਰਾਂਚ ਨੇ ਤਾਂ ਇਹ ਲਿਸਟ ਜਲਦੀ ਹੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਦੱਸਿਆ ਜਾਂਦਾ ਹੈ ਕਿ ਇਹ ਸੂਚੀ ਵੀ ਅਜੇ ਤੱਕ ਮੇਅਰ ਕੋਲ ਨਹੀਂ ਪੁੱਜੀ ਹੈ | ਮੇਅਰ ਵਨੀਤ ਧੀਰ ਨਾਲ ਅੱਜ ਮੀਡੀਆ ਕਰਮੀਆਂ ਨੇ ਵੀ ਕਈ ਬਾਰ ਇਸ ਮੁੱਦੇ ਬਾਰੇ ਜਾਣਕਾਰੀ ਲੈਣ ਲਈ ਸੰਪਰਕ ਵੀ ਕੀਤਾ ਸੀ | ਜਦੋਂ ਕੋਈ ਕਾਲੋਨਾਈਜਰ ਆਪਣੀ ਕਾਲੋਨੀ ਰੈਗੂਲਰ ਕਰਵਾਉਂਦਾ ਹੈ ਤਾਂ ਉਸ ਨੂੰ ਬਣਦੀ ਪੂਰੀ ਫ਼ੀਸ ਜਮਾਂ ਕਰਵਾਉਣੀ ਪੈਂਦੀ ਹੈ, ਪਰ ਇਹ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਮੇਅਰ ਵਨੀਤ ਧੀਰ ਦੇ ਧਿਆਨ ਵਿਚ ਮਾਮਲਾ ਲਿਆਏ ਜਾਣ ਤੋਂ ਬਾਅਦ ਇਹ ਮਾਮਲਾ ਖੁੱਲ ਸਕਿਆ ਹੈ ਜਦਕਿ ਬਿਲਡਿੰਗ ਬਰਾਂਚ ਵਲੋਂ ਕਰੋੜਾਂ ਰੁਪਏ ਦੀ ਵਸੂਲੀ ਕਰਨ ਲਈ ਕਾਰਵਾਈ ਨਹੀਂ ਕੀਤੀ ਗਈ ਸੀ ਤਾਂ ਸਾਬਕਾ ਨਿਗਮ ਕਮਿਸ਼ਨਰ ਕਰੂਨੇਸ਼ ਸ਼ਰਮਾ ਵਲੋਂ ਵੀ ਡਿਫਾਲਟਰ ਕਾਲੋਨਾਈਜਰਾਂ ਤੋਂ ਬਕਾਇਆ ਵਸੂਲੀ ਕਰਨ ਲਈ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਉਂਜ ਪੱੁਡਾ ਵਲੋਂ ਵੀ ਇਸ ਮਾਮਲੇ ਵਿਚ ਕੁੱਝ ਸਾਲ ਪਹਿਲਾਂ ਕਾਰਵਾਈ ਕੀਤੀ ਗਈ ਸੀ | ਹੁਣ ਜਦੋਂ ਕਿ ਮੇਅਰ ਵਨੀਤ ਧੀਰ ਵਲੋਂ ਹਦਾਇਤ ਦਿੱਤੀ ਗਈ ਹੈ ਕਿ ਜਿਨਾਂ ਵੱਲ ਬਕਾਇਆ ਰਕਮਾਂ ਖੜੀਆਂ ਹਨ | ਉਨਾਂ ਨੂੰ ਸਾਰੇ ਨੋਟਿਸ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ ਤੇ ਜੇਕਰ ਇਸ ਦੇ ਬਾਵਜੂਦ ਰਕਮਾਂ ਜਮਾਂ ਨਹੀਂ ਹੁੰਦੀਆਂ ਹਨ ਤਾਂ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇ | ਚੇਤੇ ਰਹੇ ਕਿ ਬਿਲਡਿੰਗ ਬਰਾਂਚ ਵਲੋਂ ਜਿਹੜੀ ਪਹਿਲਾਂ ਇੱਕ ਸੂਚੀ ਜਾਰੀ ਕੀਤੀ ਗਈ ਸੀ ਤਾਂ ਉਸ ਵਿਚ ਕਈਆਂ ਕਾਲੋਨੀਆਂ ਦੀਆਂ ਤਾਂ ਫਾਈਲਾਂ ਗੁੰਮ ਦਿਖਾਈਆਂ ਗਈਆਂ ਸੀ ਤੇ ਫਾਈਲਾਂ ਗੁੰਮ ਹੋਣ ਦੇ ਮਾਮਲੇ ਵਿਚ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ |
ਪਿਛਲੀ ਖ਼ਬਰ ਰਾਤ ਸਮੇਂ ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਕੇ ਲੋਕਾਂ ਨੂੰ ਲੁੱਟਣ ਵਾਲੇ ਚਾਰ ਕਾਬੂ ਅਗਲੀ ਖ਼ਬਰ ਸੰਤ ਸੀਚੇਵਾਲ ਬਸਤੀ ਪੀਰਦਾਦ ਦੇ ਸੀਵਰੇਜ ਟਰੀਟਮੈਂਟਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।