ਜਲੰਧਰ, 17 ਫਰਵਰੀ (ਜਸਪਾਲ ਸਿੰਘ)-ਇਸਤਰੀ ਅਕਾਲੀ ਦਲ ਵਿਧਾਨ ਸਭਾ ਹਲਕਾ ਸੈਂਟਰਲ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਇਕਬਾਲ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਖਾਸ ਕਰਕੇ ਔਰਤ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ | ਉਨ੍ਹਾਂ ਕਿਹਾ ਕਿ ਰਸੋਈ ਦੀ ਜ਼ਿੰਮੇਵਾਰੀ ਔਰਤਾਂ ਦੀ ਹੈ ਪਰ ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ, ਸਿਖਲਾਈ ਸੈਂਟਰ, ਸੁਵਿਧਾ ਸੈਂਟਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਔਰਤਾਂ ਨੂੰ ਦਿੱਤੀਆਂ ਗਈਆਂ ਹੋਰ ਕਈ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ | ਇਸ ਮੌਕੇ ਬੀਬੀ ਜਸਵਿੰਦਰ ਕੌਰ ਕੰਬੋਜ ਨੇ ਆਈਆਂ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਹੁੰਚਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ | ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਜ਼ਿਲ੍ਹਾ ਅਕਾਲੀ ਦਲ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਪਵਿੰਦਰ ਸਿੰਘ ਠੁਕਰਾਲ, ਬੀਬੀ ਗਿਆਨ ਕੌਰ ਢੀਂਡਸਾ, ਰਮਿੰਦਰ ਕੌਰ ਢੀਂਡਸਾ, ਜਸਵਿੰਦਰ ਕੌਰ ਕੰਬੋਜ,ਪ੍ਰਮਿੰਦਰ ਕੌਰ ਧਨੋਆ, ਲਖਵਿੰਦਰ ਕੌਰ, ਸਿਮਰਨ ਕੌਰ, ਹਰਲੀਨ ਕੌਰ, ਸਨਮਦੀਪ ਕੌਰ, ਕਵਿਤਾ, ਕਿਰਨਦੀਪ ਕੌਰ, ਸ਼ੈਲੀ, ਰਾਜਿੰਦਰ ਕੌਰ,ਅਨੂ, ਮੋਨਿਕਾ, ਸੋਨੀਆ, ਬਬੀਤਾ, ਅਨੂ ਪ੍ਰੋਮਿਲਾ, ਨੈਨਾ ਮਿਗਲਾਨੀ, ਪੂਜਾ ਨੰਦਾ, ਵੰਦਨਾ ਹਾਂਡਾ, ਸੀਮਾ, ਸੀਤਾ, ਬਿੰਦਾ ਸਹੋਤਾ, ਪੂਜਾ ਸਹੋਤਾ, ਪੂਨਮ ਸਹੋਤਾ, ਰਮਨ, ਦੀਪਾ, ਬਲਬੀਰ ਕੌਰ, ਕਵਿਤਾ, ਸਨਮ, ਹਰਲੀਨ ਕੌਰ, ਸੰਜਨਾ, ਪੂਨਮ ਤਰਿਹਨ, ਲਲਿਤਾ ਅਗਰਵਾਲ, ਪਾਇਲ ਸ਼ਰਮਾ ਆਦਿ ਹਾਜ਼ਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਰਾਜਬੀਰ ਸਿੰਘ ਸ਼ੰਟੀ ਵਲੋਂ ਨਿਭਾਈ ਗਈ |