ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ਼ਾਇਰਾਂ ਦੀ ਦੁਨੀਆਂ ਵਲੋਂ ਵਿਰਸਾ ਵਿਹਾਰ ਜਲੰਧਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਤੇ ਵਿਰਸਾ ਵਿਹਾਰ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਭਾ ਦੇ ਜਨ ਸਕੱਤਰ ਪ੍ਰਸਿੱਧ ਸਾਹਿਤਕਾਰ ਪ੍ਰੋ. ਸੰਧੂ ਵਰਿਆਣਵੀ ਨੇ ਕੀਤੀ | ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਬਲਦੇਵ ਸਿੰਘ ਬੱਲੀ, ਨਵਤੇਜ਼ ਸਿੰਘ ਗੜ੍ਹਦੀਵਾਲਾ, ਕੇ ਸਾਧੂ ਸਿੰਘ ਅਤੇ ਚਰਨਜੀਤ ਸਮਾਲਸਰ ਬਿਰਾਜਮਾਨ ਸਨ | ਮੰਚ ਸੰਚਾਲਨ ਕਰਦੇ ਹੋਏ ਗੁਰਦੀਪ ਸਿੰਘ ਸੈਣੀ ਨੇ ਸ਼ਾਇਰਾਂ ਦੀ ਦੁਨੀਆਂ ਦੀਆਂ ਗੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਨਾਮਵਰ ਸਾਹਿਤਕਾਰ ਹਰਬੰਸ ਸਿੰਘ ਅਕਸ ਅਤੇ ਮਿਸ਼ਨਰੀ ਗੀਤਕਾਰ ਰਾਕੇਸ਼ ਮਹਿਤੋਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਸੰਸਥਾ ਦੇ ਪ੍ਰਧਾਨ ਜਗਦੀਸ਼ ਰਾਣਾ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ | ਬੰਦੂਕ ਤੋਂ ਕਲ਼ਮ ਤੱਕ ਨਾਵਲ ਤੇ ਪ੍ਰਭਾਵਸ਼ੀਲ ਪਰਚਾ ਪੜ੍ਹਦੇ ਹੋਏ ਚਰਨਜੀਤ ਸਮਾਲਸਰ ਨੇ ਕਿਹਾ ਕਿ ਨਾਵਲ ਵਿਚ ਗੁਰਨਾਮ ਬਾਵਾ ਨੇ ਪੰਜਾਬ ਦੇ 1984 ਤੋਂ 1995-96 ਤਕ ਦੇ ਬਣੇ ਹਾਲਾਤ ਦਾ ਵਰਣਨ ਬੜੀ ਸੰਜੀਦਗੀ ਨਾਲ਼ ਕਰਦਿਆਂ ਸਰਕਾਰ ਤੇ ਪੁਲਿਸ ਦੇ ਵਰਤਾਰੇ ਤੇ ਤਿੱਖਾ ਵਿਅੰਗ ਕੀਤਾ ਹੈ | ਪ੍ਰੋ. ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ, ਕੇ. ਸਾਧੂ ਸਿੰਘ ਨੇ ਆਪਣੇ ਵਿਚਾਰ ਵਿਆਕਤ ਕੀਤੇ | ਪ੍ਰੋ. ਸੰਧੂ ਵਰਿਆਣਵੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਾਰੇ ਬੁਲਾਰਿਆਂ ਨੇ ਗੁਰਨਾਮ ਬਾਵਾ ਦੇ ਨਾਵਲ ਬੰਦੂਕ ਤੋਂ ਕਲ਼ਮ ਤੱਕ ਦੀ ਬਣਤਰ ਤੇ ਬੁਣਤਰ ਬਾਰੇ, ਨਾਵਲ ਦੇ ਹਰ ਪੱਖ ਤੇ ਵਧੀਆ ਗੱਲ ਕੀਤੀ ਹੈ | ਸੰਧੂ ਨੇ ਕਿਹਾ ਕਿ ਬਾਵਾ ਨੇ ਬੰਦੂਕ ਤੋਂ ਗੱਲ ਸ਼ੁਰੂ ਕਰਕੇ ਕਲ਼ਮ ਤੇ ਗੱਲ ਮੁਕਾਈ ਹੈ ਜਿਸ ਦਾ ਸੁਆਗਤ ਕਰਨਾ ਬਣਦਾ ਹੈ | ਗੁਰਨਾਮ ਬਾਵਾ ਨੇ ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ ਤੇ ਗੁਰਦੀਪ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਸ ਨੂੰ ਜੋ ਵੀ ਮਾਣ ਸਨਮਾਨ ਹਾਸਲ ਹੋ ਰਿਹਾ ਹੈ ਉਸ ਵਿੱਚ ਇਨਾਂ ਦਾ ਵਡਮੁੱਲਾ ਯੋਗਦਾਨ ਹੈ | ਅੰਤ ਵਿਚ ਹੋਏ ਕਵੀ ਦਰਬਾਰ ਵਿਚ ਮੋਹਨ ਮਤਿਆਲਵੀ, ਜਿੰਗਾ ਸਿੰਘ, ਸੁਮਨ ਸ਼ਾਮਪੁਰੀ ਸੰਪਾਦਕ ਦਰਪਣ, ਹਰਦਿਆਲ ਹੁਸ਼ਿਆਰਪੁਰੀ, ਕੀਮਤੀ ਕੈਸਰ, ਮਨੋਜ ਫ਼ਗਵਾੜਵੀ, ਸੁਖਦੇਵ ਭੱਟੀ, ਸੁਖਦੇਵ ਸਿੰਘ ਗੰਢਵਾਂ, ਦਲਜੀਤ ਮਹਿਮੀ, ਕੁਲਵਿੰਦਰ ਸਿੰਘ ਦਿਲਗੀਰ, ਅਵਤਾਰ ਸਿੰਘ ਬਾਘਾਪੁਰਾਣਾ, ਉਰਮਲਜੀਤ ਸਿੰਘ ਵਾਲੀਆ, ਸੋਢੀ ਸੱਤੋਵਾਲੀ, ਰੂਪ ਦਬੁਰਜ਼ੀ, ਸੁਰਜੀਤ ਸਾਜਨ, ਤਰਸੇਮ ਜਲੰਧਰੀ, ਮਿੱਤਰ ਮਨਜੀਤ, ਰੀਤੂ ਕਲਸੀ, ਕੁਲਭੂਸ਼ਣ, ਜਗਦੀਸ਼ ਰਾਣਾ, ਗੁਰਦੀਪ ਸਿੰਘ ਸੈਣੀ, ਪਰਸ਼ੋਤਮ ਸਰੋਏ, ਕੁਲਵਿੰਦਰ ਗਾਖ਼ਲ, ਜੰਗੀਰ ਸਿੰਘ ਖੋਖਰ, ਹਰਜਿੰਦਰ ਜਿੰਦੀ, ਇੰਦਰਜੀਤ ਸਿੰਘ ਮਿਸ਼ਰੀ, ਜਗਦੀਸ਼ ਡਾਲੀਆ, ਜਗਦੀਸ਼ ਪ੍ਰੀਤਮ ਠੱਠੀਭਾਈ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨਿ੍ਹਆ |