20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਿਕਾਸ ਕੰਮਾਂ ਨੂੰ ਲੈ ਕੇ ਮੇਅਰ ਨੇ ਪਵਨ ਟੀਨੂੰ ਨਾਲ ਕੀਤੀ ਮੀਟਿੰਗ <br/>

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਸ਼ਿਵ)- ਆਦਮਪੁਰ ਤੋਂ 'ਆਪ' ਦੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਅੱਜ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਕਾਸ ਦੇ ਕੰਮਾਂ ਬਾਰੇ ਮੀਟਿੰਗ ਕੀਤੀ | ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸਮੇਤ ਹੋਰ ਵੀ ਕਈ ਲੋਕ ਹਾਜ਼ਰ ਸਨ | ਪਵਨ ਟੀਨੂੰ ਦਾ ਕੁੱਝ ਇਲਾਕਾ ਨਗਰ ਨਿਗਮ ਦੀ ਹੱਦ ਵਿਚ ਵੀ ਆਇਆ ਸੀ | ਜਿਸ ਨੂੰ ਲੈ ਕੇ ਪਵਨ ਟੀਨੰੂ ਦੇ ਨਾਲ ਚੋਹਕਾਂ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕਿਹਾ | ਚੌਹਕਾਂ ਪਿੰਡ ਵਾਸੀ ਕੁੱਝ ਸੀਵਰੇਜ ਜੋੜਨ ਲਈ ਮੇਅਰ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ | ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਪਵਨ ਟੀਨੂੰ ਤੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਇਸ ਮੌਕੇ ਐਨ. ਆਰ. ਆਈ. ਕੁਲਵਿੰਦਰ ਕੁਮਾਰ ਬਾਘਾ, ਪ੍ਰਵੀਨ ਸਿੰਘ ਜੌਹਲ, ਈਸ਼ਵਰ ਚੰਦਰ, ਹਰਕੀਰਤ ਸਿੰਘ ਜੌਹਲ, ਸੁਰਿੰਦਰ ਕੁਮਾਰ ਬਾਘਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਇਰਾਂ ਦੀ ਦੁਨੀਆ ਵਲੋਂ ਗੁਰਨਾਮ ਬਾਵਾ ਦੇ ਨਾਵਲ 'ਬੰਦੂਕ ਤੋਂ ਕਲਮ ਤੱਕ' 'ਤੇ ਵਿਚਾਰ ਚਰਚਾ <br/> ਅਗਲੀ ਖ਼ਬਰ ਜੈ ਮਾਂ ਜਗਦੰਬੇ ਜਾਗਰਣ ਕਮੇਟੀ ਮੁਹੱਲਾ ਢੇਰੀਆਂ ਨੇ ਭਗਵਤੀ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।