22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਤਿੰਨ ਰੋਜ਼ਾ ਸਮਾਰੋਹ 25 ਤੋਂ

ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਜਸਪਾਲ ਸਿੰਘ)- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਿੱਟਰ ਚੰਡੀਗੜ੍ਹ ਵਲੋਂ 25 ਤੋਂ 27 ਫਰਵਰੀ ਤੱਕ ਤਿੰਨ ਰੋਜਾ ਸ਼ਾਰਟ ਟਰਮ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ 'ਇੰਸਟਰਕਸ਼ਨਲ ਡਿਜਾਇਨ ਐਂਡ ਡਿਲਿਵਰੀ' ਹੈ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰੋ. ਏ.ਬੀ. ਗੁਪਤਾ ਮੁਖੀ ਐਜੁਕੇਸ਼ਨਲ ਵਿਭਾਗ ਨਿੱਟਰ ਇਸ ਦੇ ਮੁਖੀ ਰਿਸੋਰਸ ਪਰਸਨ ਹੋਣਗੇ | ਇਸ ਵਿੱਚ ਵੱਖ-ਵੱਖ ਅਦਾਰਿਆਂ ਦੇ 35-40 ਅਧਿਆਪਕ ਵੀ ਸ਼ਾਮਿਲ ਹੋਣਗੇ ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ, ਡੇਵੀਅਟ ਜਲੰਧਰ, ਗੁਰੂ ਨਾਨਕ ਦੇਵ ਪੋਲੀਟੈਕਨਿਕ ਲੁਧਿਆਣਾ, ਰਾਮਗੜ੍ਹੀਆ ਪੋਲੀਟੈਕਨਿਕ ਫਗਵਾੜਾ ਆਦਿ ਸੰਸਥਾਵਾਂ ਦੇ ਅਧਿਆਪਕ ਸ਼ਾਮਿਲ ਹਨ | ਡਾ. ਰਾਜੀਵ ਭਾਟੀਆ ਇਸ ਕੋਰਸ ਦੇ ਕੋਆਰਡੀਨੇਟਰ ਹੋਣਗੇ ਤੇ ਪਿ੍ੰਸ ਮਦਾਨ ਕੋ-ਕੋਆਰਡੀਨੇਟਰ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਇਸ ਕੋਰਸ ਦਾ ਮੁੱਖ ਮੰਤਵ ਪਰਿਣਾਮ ਆਧਾਰਿਤ ਸਿੱਖਿਆ ਅਤੇ ਇੰਡਸਟਰੀ ਦੀ ਲੋੜ ਅਨੁਰੂਪ ਸਿੱਖਿਆ ਨੂੰ ਸਮਝਣਾ ਤੇ ਅਪਣਾਉਣਾ, ਅਧਿਆਪਕਾਂ ਦੀ ਟੀਚਿੰਗ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣਾ ਅਤੇ ਪ੍ਰਭਾਵੀ ਬਨਾਉਣਾ, ਵਿਦਿਆਰਥੀ ਕੇਂਦਰਤ ਸਿੱਖਿਆ ਦੇ ਉਦੇਸ਼, ਐਨ.ਬੀ.ਏ. ਐਕਰੀਡੀਟੇਸ਼ਨ ਸਬੰਧੀ ਵਿਸਥਾਰਕ ਗੱਲਬਾਤ ਹਵੇਗੀ |
ਪਿਛਲੀ ਖ਼ਬਰ ਮਯੰਕ ਕੇਸ਼ਵ ਨੇ ਸ਼ੂਟਿੰਗ 'ਚ ਭਾਰਤੀ ਟੀਮ ਲਈ ਟਰਾਇਲ ਕੁਆਲੀਫਾਈ ਕੀਤਾ ਅਗਲੀ ਖ਼ਬਰ ਸੀ. ਪੀ. ਐਫ. ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।