11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਾਨਵ ਸਹਿਯੋਗ ਸੁਸਾਇਟੀ ਨੇ 22ਵਾਂ ਅੱਖਾਂ ਦਾ ਜਾਂਚ ਤੇ ਜਨਰਲ ਚੈੱਕਅਪ ਕੈਂਪ ਲਗਾਇਆ <br/>

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਮਾਹਿਰ ਡਾਕਟਰ | ਅਜੀਤ ਤਸਵੀਰ <br/> 01-03-2026
ਜਲੰਧਰ, 28 ਫ਼ਰਵਰੀ (ਅ.ਬ.)- ਮਾਨਵ ਸਹਿਯੋਗ ਸੁਸਾਇਟੀ ਵੱਲੋਂ ਪਿੰਡ ਨੌਲ਼ੀ ਵਿਖੇ 22ਵਾਂ ਅੱਖਾਂ ਦੀ ਜਾਂਚ ਅਤੇ ਜਨਰਲ ਚੈੱਕਅਪ ਕੈਂਪ ਲਗਾਇਆ ਗਿਆ | ਇਹ ਕੈਂਪ ਸਵ. ਮਾਤਾ ਜਗੀਰ ਕੌਰ ਦੀ ਯਾਦ ਵਿਚ ਰੰਧਾਵਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਸ. ਵਤਨ ਸਿੰਘ ਸ. ਪ੍ਰਤਾਪ ਸਿੰਘ ਮੈਮੋਰੀਅਲ ਹੈਲਥ ਕੇਅਰ ਸੈਂਟਰ ਪਿੰਡ ਨੌਲ਼ੀ (ਜਲੰਧਰ) 'ਚ ਲਗਾਇਆ ਗਿਆ | ਸੁਸਾਇਟੀ ਪਿਛਲੇ 52 ਸਾਲਾਂ ਤੋਂ ਡਾਕਟਰੀ ਤੇ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਸੇਵਾਵਾਂ ਨਿਭਾ ਰਹੀ ਹੈ¢ ਸ਼ਹਿਰ ਵਿਚ ਚੱਲ ਰਹੀਆਂ ਚਾਰ ਡਿਸਪੈਂਸਰੀਆਂ ਤੇ ਇੱਕ ਮੋਬਾਈਲ ਵੈਨ ਡਿਸਪੈਂਸਰੀ ਰਾਹੀਂ ਲੋੜਵੰਦ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ | ਕੈਂਪ ਦÏਰਾਨ ਕੁੱਲ 493 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ | ਲੋੜਵੰਦ ਮਰੀਜ਼ਾਂ ਨੂੰ ਜ਼ਰੂਰੀ ਜਾਂਚਾਂ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਕੈਂਪ ਸ. ਅਮਰੀਕ ਸਿੰਘ ਰੰਧਾਵਾ ਵੱਲੋਂ ਲਗਾਇਆ ਗਿਆ | ਸੁਸਾਇਟੀ ਦੇ ਮਹਾ ਮੰਤਰੀ ਸ਼੍ਰੀ ਵਿਨੇਸ਼ ਜੈਨ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸਹਿਯੋਗੀ ਸੰਸਥਾਵਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ | ਸੁਸਾਇਟੀ ਦੇ ਪ੍ਰਧਾਨ ਡਾ. ਐਸ.ਕੇ. ਸ਼ਰਮਾ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਉਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਮੇਜਰ ਸਿੰਘ ਹਰੀਪੁਰ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਚੌਕ ਦੇ ਆਲੇ-ਦੁਆਲੇ ਲੱਗੇ ਲੋਹੇ ਦੇ ਗਾਰਡਰ ਬਣ ਸਕਦੇ ਹਨ ਹਾਦਸੇ ਦਾ ਕਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।