25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦਕੋਹਾ 'ਚ ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਕੀਤੀ ਚੋਰੀ <br/>

ਅਜੀਤ ਡੈਸਕ 02-03-2026
ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਨੰਗਲ ਸ਼ਾਮਾ ਚੌਕੀ ਅਧੀਨ ਆਉਂਦੇ ਦਕੋਹਾ ਖੇਤਰ 'ਚ ਬੀਤੀ ਦੇਰ ਰਾਤ ਚੋਰਾਂ ਵਲੋਂ 2 ਤਾਲਾਬੰਦ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ ਗਈ | ਇਕੋ ਥਾਂ 'ਤੇ ਹੋਈ ਚੋਰੀ ਦੀ ਇਸ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਦੱਸਿਆ ਜਾ ਰਿਹਾ ਹੈ ਕਿ ਪੀੜਤਾਂ ਵਲੋਂ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਇਕ ਪੀੜਤ ਦੁਕਾਨਦਾਰ ਮਨੀ ਸ਼ਰਮਾ ਪੁੱਤਰ ਰਜਿੰਦਰ ਕੁਮਾਰ ਵਾਸੀ ਤੱਲ੍ਹਣ ਰੋਡ ਦਕੋਹਾ ਨੇ ਦੱਸਿਆ ਕਿ ਉਨ੍ਹਾਂ ਦੀ ਮੇਨ ਰੋਡ ਦਕੋਹਾ ਵਿਖੇ ਇਲੈਕਟ੍ਰੋਨਿਕ ਸਾਜ਼ੋ-ਸਾਮਾਨ ਦੀ ਦੁਕਾਨ ਹੈ | ਬੀਤੀ ਰਾਤ ਉਹ ਰੋਜ਼ਾਨਾ ਵਾਂਗ ਦੁਕਾਨ ਬੰਦ ਕਰ ਕੇ ਘਰ ਪਰਤੇ | ਸਵੇਰੇ ਜਦੋਂ ਮੁਹੱਲੇ ਦੇ ਲੋਕ ਸੈਰ ਕਰਨ ਲਈ ਘਰਾਂ 'ਚੋਂ ਨਿਕਲੇ ਤਾਂ ਉਨ੍ਹਾਂ ਦੁਕਾਨਾਂ ਦੇ ਤਾਲੇ ਟੁੱਟੇ ਦੇਖੇ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਾਨੂੰ ਇਤਲਾਹ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਦੋਂ ਉਹ ਦੁਕਾਨ 'ਤੇ ਪੁੱਜੇ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਉੱਪਰ ਨੂੰ ਚੁੱਕਿਆ ਹੋਇਆ ਸੀ | ਫਿਰ ਪੜਤਾਲ ਕਰਨ 'ਤੇ ਸਾਹਮਣੇ ਆਇਆ ਕਿ ਚੋਰ ਉਨ੍ਹਾਂ ਦੀ ਦੁਕਾਨ ਅੰਦਰ ਬਣੇ ਮੰਦਰ ਲਾਗੇ ਪਏ ਗੱਲੇ 'ਚੋਂ 55000 ਦੇ ਕਰੀਬ ਨਕਦੀ ਚੋਰੀ ਕਰ ਕੇ ਲੈ ਗਏ, ਜਦੋਂ ਕਿ ਬਾਕੀ ਸਾਮਾਨ, ਜਿਨ੍ਹਾਂ 'ਚ ਫਰਿਜ, ਐਲ.ਈ.ਡੀ., ਕੂਲਰ ਤੇ ਹੋਰ ਸਾਮਾਨ ਭਾਰੀ ਹੋਣ ਕਾਰਨ ਚੋਰੀ ਹੋਣ ਤੋਂ ਬਚ ਗਿਆ | ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਬਿਲਕੁੱਲ ਨੇੜੇ ਹੀ ਸਥਿਤ ਇਕ ਮੀਟ ਵਾਲੀ ਦੁਕਾਨ, ਜਿਸ ਨੂੰ ਕਿ ਜੀਤੀ ਬਾਜਵਾ ਨਾਮਕ ਵਿਅਕਤੀ ਚਲਾਉਂਦਾ ਹੈ, ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਭੰਨ ਕੇ ਚੋਰ ਦੁਕਾਨ 'ਚੋਂ 15000 ਦੇ ਕਰੀਬ ਰਾਸ਼ੀ ਚੋਰੀ ਕਰ ਕੇ ਰਫ਼ੂ-ਚੱਕਰ ਹੋ ਗਏ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਹਸਪਤਾਲ ਦੇ ਬਾਹਰ ਗੋਲੀ ਚਲਾਉਣ ਵਾਲੇ ਦੀ ਸੀ.ਸੀ.ਟੀ. ਵੀ. ਫੁਟੇਜ਼ ਆਈ ਸਾਹਮਣੇ, ਮਾਮਲਾ ਦਰਜ ਅਗਲੀ ਖ਼ਬਰ ਪਹਿਲੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ-2026 'ਚ ਦੇਸ਼-ਵਿਦੇਸ਼ਾਂ ਤੋਂ 3500 ਦੌੜਾਕ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।