08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਾਂਝਾ ਪੰਜਾਬ ਫਾਊਾਡੇਸ਼ਨ ਵਲੋਂ ਲਾਏ ਕੈਂਪ ਮੌਕੇ 107 ਨੌਜਵਾਨਾਂ ਨੇ ਕੀਤਾ ਖੂਨਦਾਨ

ਅਜੀਤ ਡੈਸਕ 11-04-2026
ਫਿਲੌਰ, 10 ਅਪ੍ਰੈਲ (ਵਿਪਨ ਗੈਰੀ)-ਵਿਸਾਖੀ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨ ਦਾਨ ਕੈਂਪ ਸਥਾਨਕ ਕਮਿਊਨਿਟੀ ਹਾਲ ਫਿਲੌਰ ਵਿਖੇ ਲਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਪਹੁੰਚ ਕੇ ਖੂਨ ਦਾਨ ਕੀਤਾ | ਇਸ ਮੌਕੇ ਫਾਊਾਡੇਸ਼ਨ ਦੇ ਪ੍ਰਧਾਨ ਤੇ ਪ੍ਰਬੰਧਕ ਰਾਜਵਿੰਦਰ ਮੁਠੱਡਾ ਨੇ ਦੱਸਿਆ ਕਿ ਅੱਜ ਕੁੱਲ 107 ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ ਹੈ ਜੋ ਇਕ ਵੱਡੀ ਪਹਿਲ ਕਦਮੀ ਹੈ ਤੇ ਉਹ ਆਪਣੇ ਇਸ ਕਾਰਜ ਨੂੰ ਹਰ ਸਾਲ ਜਾਰੀ ਰੱਖਣਗੇ | ਇਸ ਮੌਕੇ ਖ਼ਾਸ ਤੌਰ 'ਤੇ ਡੀ. ਐੱਸ. ਪੀ. ਫਿਲੌਰ ਭਰਤ ਮਸੀਹ ਵੀ ਪਹੁੰਚੇ, ਜਿਨ੍ਹਾਂ ਨੇ ਨੌਜਵਾਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਖੂਨ ਦਾਨ ਕੈਂਪ 'ਚ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਡਾ. ਕੁਲਦੀਪ ਰਾਏ, ਬੌਬੀ ਫਗਵਾੜਾ, ਹਰਜੀਤ ਸਿੰਘ ਢੇਸੀ, ਪ੍ਰਭ ਢੇਸੀ, ਹਰਦੀਪ ਭੱਚੂ ਮਾਓਸਾਹਿਬ, ਅਸ਼ੋਕ ਕੁੱਲਥਮ, ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਚੰਨਪ੍ਰੀਤ ਸਿੰਘ, ਰਾਜ ਕੁਮਾਰ ਸੰਧੂ, ਰਜਿੰਦਰ ਸੰਧੂ, ਖ਼ੁਸ਼ੀ ਰਾਮ, ਡਾ. ਅਸ਼ਵਨੀ ਆਸ਼ੂ, ਤਰਸੇਮ ਢਿੱਲੋਂ ਤੋਂ ਇਲਾਵਾ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਹਾਲ ਮੁੰਡੀ ਕੋਲ ਪਲਟਿਆ ਛੋਟਾ ਹਾਥੀ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।