08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਿਗਮ ਵਰਕਸ਼ਾਪ 'ਚ ਸੀਵਰੇਜ ਜਾਮ ਦੀ ਹੱਲ ਨਹੀਂ ਹੋਈ ਸਮੱਸਿਆ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਸ਼ਿਵ)-ਸ਼ਹਿਰ ਦੇ ਕਈ ਇਲਾਕਿਆਂ 'ਚ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ | ਨਗਰ ਨਿਗਮ ਦੀ ਲੰਮਾ ਪਿੰਡ ਚੌਕ ਵਿਖੇ ਵਰਕਸ਼ਾਪ ਡਰਾਈਵਰ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦੱਸਿਆ ਹੈ ਕਿ ਵਰਕਸ਼ਾਪ ਵਿਖੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ | ਉਹ ਕਈ ਵਾਰ ਐੱਸ. ਈ. ਤੋਂ ਮੰਗ ਕਰ ਚੁੱਕੇ ਹਨ ਕਿ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਸੁਪਰ ਸਕਸ਼ਨ ਨਾਲ ਸੀਵਰ ਦੀ ਸਫ਼ਾਈ ਕਰਵਾ ਦੇਣ | ਉਨ੍ਹਾਂ ਦੱਸਿਆ ਕਿ ਸੀਵਰੇਜ ਬੰਦ ਹੋਣ ਕਰਕੇ ਕਮਰਿਆਂ ਅੰਦਰ ਵੀ ਬਦਬੂ ਆਉਂਦੀ ਹੈ, ਜਿਸ ਕਰਕੇ ਉੱਥੇ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ | ਸ਼ੰਮੀ ਲੂਥਰ ਨੇ ਕਿਹਾ ਸਨਿਚਰਵਾਰ ਤੇ ਐਤਵਾਰ ਦੀ ਛੁੱਟੀ ਹੈ | ਇਨ੍ਹਾਂ ਦੋ ਦਿਨਾਂ 'ਚ ਸੁਪਰ ਸੈਕਸ਼ਨ ਲਵਾ ਕੇ ਸਫ਼ਾਈ ਕਰਾ ਦਿੱਤੀ ਜਾਵੇ ਨਹੀਂ ਤਾਂ ਸੋਮਵਾਰ ਨੂੰ ਨਗਰ ਨਿਗਮ ਦੇ ਮੁੱਖ ਦਫਤਰ ਦੇ ਹੇਠਾਂ ਮੁਲਾਜ਼ਮਾਂ ਨਾਲ ਧਰਨੇ 'ਤੇ ਬੈਠ ਜਾਣਗੇ | ਉਨਾਂ ਕਿਹਾ ਕਿ ਜੇਕਰ ਸਾਨੂੰ ਹੀ ਨਗਰ ਨਿਗਮ ਦੇ ਵਿਚ ਕੰਮ ਕਰਵਾਉਣ ਲਈ ਧਰਨੇ ਲਗਾ ਕੇ ਕੰਮ ਕਰਵਾਉਣਾ ਪਏਗਾ ਤਾਂ ਬਾਕੀ ਲੋਕ ਕਿਸ ਤਰ੍ਹਾਂ ਨਾਲ ਕੰਮ ਕਰਵਾਉਣਗੇ |
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਅਫਸਰ ਡਾ. ਵਨਿੰਦਰ ਰਿਆੜ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਵੱਖ-ਵੱਖ ਅਨਾਜ ਮੰਡੀਆਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।