08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜ਼ਿਲ੍ਹਾ ਸਿਹਤ ਅਫਸਰ ਡਾ. ਵਨਿੰਦਰ ਰਿਆੜ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਜਤਿੰਦਰ ਪੰਮੀ)-ਡਾ. ਵਨਿੰਦਰ ਰਿਆੜ ਵਲੋਂ ਤਰੱਕੀ ਉਪਰੰਤ ਬਤੌਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਗਿਆ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਤੇ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਅਤੇ ਸਾਰੇ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ | ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਡਾ. ਵਨਿੰਦਰ ਰਿਆੜ ਨੇ ਦੱਸਿਆ ਕਿ ਦਫਤਰ ਆਉਣ ਵਾਲੇ ਆਮ ਲੋਕਾਂ ਦਾ ਕੰਮ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੇ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਜੱਚਾ-ਬੱਚਾ ਸਿਹਤ ਸੇਵਾਵਾਂ 'ਚ ਹੋਰ ਸੁਧਾਰ ਕੀਤਾ ਜਾਵੇਗਾ, ਤਾਂ ਜੋ ਬਾਲ ਮੌਤ ਦਰ ਅਤੇ ਮਾਤ੍ਰੀ ਮੌਤ ਦਰ 'ਤੇ ਕਾਬੂ ਪਾਇਆ ਜਾ ਸਕੇ | ਉਨ੍ਹਾਂ ਸਿਵਲ ਸਰਜਨ ਦਫਤਰ ਦੇ ਸਮੁੱਚੇ ਸਟਾਫ ਦਾ ਸਵਾਗਤ ਮੌਕੇ ਧੰਨਵਾਦ ਕੀਤਾ | ਦੱਸਣਯੋਗ ਹੈ ਕਿ ਡਾ. ਵਨਿੰਦਰ ਰਿਆੜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਯੂ. ਆਰ. ਸੀ. ਕੈਂਟ ਵਿਖੇ ਬਤੌਰ ਮੈਡੀਕਲ ਅਫਸਰ ਸੇਵਾਵਾਂ ਨਿਭਾਅ ਰਹੇ ਸਨ | ਉਨ੍ਹਾਂ ਵਲੋਂ ਸਿਹਤ ਵਿਭਾਗ ਪੰਜਾਬ 'ਚ ਸਾਲ 2009 'ਚ ਸੀ. ਐਚ. ਸੀ. ਫਤਹਿਗੜ੍ਹ ਚੂੜੀਆਂ ਅਧੀਨ ਮਿੰਨੀ ਪੀ. ਐਚ. ਸੀ. ਕਾਲਾ ਅਫਗਾਨਾ, ਗੁਰਦਾਸਪੁਰ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦੇ ਸਫਰ ਦੀ ਸ਼ੁਰੂਆਤ ਕੀਤੀ ਗਈ | ਉਪਰੰਤ ਉਹ ਸਾਲ 2010 ਤੋਂ 2018 ਤੱਕ ਸੀ. ਐਚ. ਸੀ. ਨੌਸ਼ਹਿਰਾ ਮਾਝਾ ਸਿੰਘ ਅਧੀਨ ਮਿੰਨੀ ਪੀ. ਐਚ. ਸੀ. ਭੁੰਬਲੀ ਜ਼ਿਲ੍ਹਾ ਗੁਰਦਾਸਪੁਰ ਤੇ 2018 ਤੋਂ 2021 ਤੱਕ ਸੀ. ਐੱਚ. ਸੀ. ਪੀ. ਏ. ਪੀ. ਵਿਖੇ ਬਤੌਰ ਮੈਡੀਕਲ ਅਫਸਰ ਤਾਈਨਾਤ ਰਹੇ | ਡਾ. ਵਨਿੰਦਰ ਰਿਆੜ 2021 ਤੋਂ ਯੂ. ਆਰ. ਸੀ. ਕੈਂਟ ਵਿਖੇ ਸੇਵਾਵਾਂ ਦੇ ਰਹੇ ਸਨ |
ਪਿਛਲੀ ਖ਼ਬਰ ਬੀ. ਐੱਲ. ਓਜ਼ ਵਲੋਂ 2003 ਦੀ ਵੋਟਰ ਸੂਚੀ 'ਚ ਨਾਂਅ ਨਾ ਮਿਲਣ 'ਤੇ ਵੋਟ ਕੱਟਣ ਦੀਆਂ ਧਮਕੀਆਂ-ਪ੍ਰਦੀਪ ਥਿੰਦ ਅਗਲੀ ਖ਼ਬਰ ਨਿਗਮ ਵਰਕਸ਼ਾਪ 'ਚ ਸੀਵਰੇਜ ਜਾਮ ਦੀ ਹੱਲ ਨਹੀਂ ਹੋਈ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।