04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਾੜ੍ਹੀ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਟਰੱਕ ਯੂਨੀਅਨ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਅਜੀਤ ਡੈਸਕ 18-04-2026
ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਟਰੱਕ ਯੂਨੀਅਨ ਫਿਲੌਰ ਵੱਲੋਂ ਹਾੜ੍ਹੀ ਦੇ ਸੀਜ਼ਨ ਮੌਕੇ ਅੱਜ ਇਥੇ ਟਰੱਕ ਯੂਨੀਅਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਅਤੁੱਟ ਲੰੰਗਰ ਵਰਤਾਏ ਗਏ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਅਰਸੇ ਤੋਂ ਹਲਕਾ ਫਿਲੌਰ ਨਾਲ ਜੁੜੇ ਹੋਏ ਹਨ ਅਤੇ ਇਲਾਕੇ ਦੇ ਚੱਪ ਚੱਪੇ ਤੋਂ ਵਾਕਿਫ਼ ਹਨ | ਫਿਲੌਰ ਨੇ ਕਿਹਾ ਕਿ ਜਦੋਂ ਉਹ ਪੰਜਾਬ ਸਰਕਾਰ ਦੇ ਵਜ਼ੀਰ ਸਨ ਤਾਂ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਲਈ ਫਿਲੌਰ 'ਚ ਪੈਪਸੀ ਦਾ ਪਲਾਂਟ ਲਿਆਂਦਾ ਸੀ ਜਿਸ ਸਦਕਾ ਸਥਾਨਕ ਟਰੱਕ ਯੂਨੀਅਨ ਨੇ ਵੀ ਬਹੁਤ ਤਰੱਕੀ ਕੀਤੀ ਅਤੇ ਇਥੋਂ ਦੇ ਟਰੱਕ ਆਪ੍ਰੇਟਰ ਅਤੇ ਟਰਾਂਸਪੋਰਟਰ ਡਾਢੇ ਖੁਸ਼ਹਾਲ ਹੋਏ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਪੰਜਾਬ ਦੀ ਤਰੱਕੀ ਵਿਚ ਵੀ ਇਸ ਟਰੱਕ ਯੂਨੀਅਨ ਦਾ ਚੋਖਾ ਯੋਗਦਾਨ ਰਿਹਾ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਾਨੂੰ ਸਮੇਂ ਦੇ ਹਾਣ ਦਾ ਹੋ ਕੇ ਹਲਕਾ ਫਿਲੌਰ ਨੂੰ ਬੁਲੰਦੀਆਂ 'ਤੇ ਲੈ ਜਾਣ ਲਈ ਮਿਲ ਕੇ ਸੂਝ ਬੂਝ ਨਾਲ ਕੰਮ ਕਰਨਾ ਹੋਵੇਗਾ ਅਤੇ ਹਲਕਾ ਫਿਲੌਰ ਦੇ ਸਰਵ ਪੱਖੀ ਵਿਕਾਸ ਦੇ ਨਾਲ ਨਾਲ ਟਰੱਕ ਯੂਨੀਅਨ ਫਿਲੌਰ ਨੂੰ ਵੀ 'ਏਕੇ ਦੇ ਬਲ' ਨਾਲ ਹੋਰ ਬਿਹਤਰ ਬਨਾਉਣਾ ਹੋਵੇਗਾ | ਉਨ੍ਹਾਂ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਟਰੱਕ ਯੂਨੀਅਨ ਫਿਲੌਰ ਹਮੇਸ਼ਾ ਹਾੜ੍ਹੀ ਦੀ ਫਸਲ ਦੇ ਸੀਜ਼ਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਸੀਜ਼ਨ ਦੀ ਸ਼ੁਰੂਆਤ ਕਰਦੀ ਹੈ | ਇਸ ਮੌਕੇ ਡੀ.ਐਫ.ਐਸ.ਸੀ. ਜਲੰਧਰ ਨਰਿੰਦਰ ਕੁਮਾਰ ਅਤੇ ਡੀ.ਐਮ. ਮਾਰਕਫੈੱਡ ਇੰਦਰਜੀਤ ਨੇ ਵੀ ਟਰੱਕ ਆਪ੍ਰੇਰਟਰਾਂ ਨੂੰ ਭਰੋਸਾ ਦਵਾਇਆ ਕਿ ਉਹ ਵੀ ਯੂਨੀਅਨ ਨੂੰ ਸਹਿਯੋਗ ਕਰਨ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਟਰੱਕ ਯੂਨੀਅਨ ਫਿਲੌਰ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਛਿੱਛੋਵਾਲ, ਪ੍ਰਧਾਨ ਰਣਜੀਤ ਸਿੰਘ ਸਿੱਧੂ, ਸਤਿੰਦਰ ਸਿੰਘ ਧੰਜੂ, ਮਾਰਕਿਟ ਕਮੇਟੀ ਫਿਲੌਰ ਦੇ ਸਾਬਕਾ ਚੇਅਰਮੈਨ ਬਾਬਾ ਸਰੂਪ ਸਿੰਘ ਬੱਛੋਵਾਲ, ਮਾਰਕਿਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਬਿਲਗਾ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਦੀਪਾ ਥੰਮਣਵਾਲ, ਪਿੰਡ ਪ੍ਰਤਾਬਪੁਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੁਲ੍ਹੇ, ਗੁਰਪ੍ਰੀਤ ਸਿੰਘ ਢਿੱਲੋਂ ਗੋਪੀ, ਮੁਕੇਸ਼ ਅੱਗਰਵਾਲ, ਚਮਕੌਰ ਸਿੰਘ, ਲਖਵੀਰ ਸਿੰਘ, ਪਰਮਿੰਦਰ ਸਿੰਘ ਨਗਰ, ਲਖਵੀਰ ਸਿੰਘ ਟਾਹਲੀਵਾਲ, ਲਖਵਿੰਦਰ ਸਿੰਘ ਮੋਤੀਪੁਰ, ਸੁਰੇਸ਼ ਕੁਮਾਰ ਬਿੱਲਾ ਠੇਕੇਦਾਰ, ਹੰਸਰਾਜ ਠੇਕੇਦਾਰ, ਨੰਬਰਦਾਰ ਸੁਖਦੇਵ ਸਿੰਘ ਔਲਖ, ਕਾਂਗਰਸੀ ਆਗੂ ਦੇਸਰਾਜ ਮੱਲ, ਵੱਖ ਵੱਖ ਟਰੱਕ ਯੂਨੀਅਨਾਂ ਦੇ ਪ੍ਰ੍ਰਧਾਨ, ਮੈਂਬਰ ਸਾਹਿਬਾਨ, ਇਲਾਕੇ ਦੀਆਂ ਵੱਖ ਵੱਖ ਮੰਡੀਆਂ ਦੇ ਆੜ੍ਹਤੀਏ, ਟਰੱਕ ਯੂਨੀਅਨਾਂ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਅਤੇ ਇਲਾਕੇ ਭਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਟਿਊਬਵੈੱਲ ਤੋਂ ਤਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।