04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦਫ਼ਤਰ ਦਾ ਉਦਘਾਟਨ-ਜਥੇਦਾਰ ਵਡਾਲਾ

ਅਜੀਤ ਡੈਸਕ 18-04-2026
ਨਕੋਦਰ, 17 ਅਪ੍ਰੈਲ (ਗੁਰਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਨਕੋਦਰ ਵਿਖੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਹਲਕੇ ਦੇ ਕਈ ਪ੍ਰਮੁੱਖ ਅਕਾਲੀ ਆਗੂ, ਸਰਪੰਚ, ਪੰਚ, ਨੰਬਰਦਾਰ ਵੱਡੀ ਗਿਣਤੀ 'ਚ ਵਰਕਰਾਂ ਸਮੇਤ ਹਾਜ਼ਰ ਸਨ | ਉਦਘਾਟਨ ਦÏਰਾਨ ਜਥੇਦਾਰ ਵਡਾਲਾ ਨੇ ਕਿਹਾ ਕਿ ਇਹ ਦਫ਼ਤਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫ਼ਾਂ ਦਾ ਹਾਲ ਕਰਨ ਵਾਸਤੇ ਅਤੇ ਜਨਤਾ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕੰਮ ਕਰੇਗਾ | ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਵਰਕਰਾਂ ਤੇ ਸੰਗਤਾਂ ਦੇ ਨਾਲ ਇਸ ਦਫ਼ਤਰ ਰਾਹੀਂ ਲਗਾਤਾਰ ਲੋਕ ਸੰਪਰਕ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਲਈ ਵਚਨਬੱਧ ਰਿਹਾ ਹੈ ਅਤੇ ਪੰਥਕ ਪਰੰਪਰਾਵਾਂ ਤੇ ਸਿੱਧਾਂਤ ਉੱਪਰ ਤਕੜੇ ਹੋ ਕੇ ਪਹਿਰਾ ਦਿੱਤਾ ਹੈ | ਇਸ ਮÏਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਹਲਕੇ ਦੀ ਸੇਵਾ ਵਿਚ ਹਾਜ਼ਰ ਰਹਿਣਗੇ ਤੇ ਇਲਾਕੇ ਦੇ ਹਰ ਮਸਲੇ ਵਿਚ ਆਪਣਾ ਯੋਗਦਾਨ ਪਾਉਣਗੇ | ਪੰਜਾਬ ਸਰਕਾਰ ਬਾਰੇ ਵੱਖਰੇ ਵੱਖਰੇ ਬੁਲਾਰਿਆਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਵਿਚ ਭਿ੍ਸ਼ਟਾਚਾਰ ਦਾ ਬੋਲਬਾਲਾ ਹੋਣ ਕਰਕੇ ਲੋਕਾਂ ਵਿਚ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਬਾਰੇ ਦੱਸਿਆ | ਇਸ ਮÏਕੇ ਸਰਵਣ ਸਿੰਘ ਫਿਲÏਰ, ਭੁਪਿੰਦਰ ਸਿੰਘ ਕੰਗ ਲਾਲੀ, ਅਵਤਾਰ ਸਿੰਘ ਕਲੇਰ, ਸੁਖਵੰਤ ਸਿੰਘ ਰÏਲੀ ਦਿਹਾਤੀ ਪ੍ਰਧਾਨ, ਅਮਰਜੀਤ ਸਿੰਘ ਕਿਸ਼ਨਪੁਰਾ ਸ਼ਹਿਰੀ ਪ੍ਰਧਾਨ, ਮਹਿੰਦਰ ਸਿੰਘ ਬਿਨਾਕਾ, ਜਰਨੈਲ ਸਿੰਘ ਗੜਦੀਵਾਲ, ਲਸ਼ਕਰ ਸਿੰਘ ਰਹੀਮਪੁਰ, ਗੁਰਨਾਮ ਸਿੰਘ ਕੰਦੋਲਾ, ਜਗਜੀਤ ਸਿੰਘ ਸੰਨੀ ਬਿਲਗਾ, ਸੁਰਤੇਜ ਸਿੰਘ ਬਾਸੀ, ਕੇਵਲ ਸਿੰਘ ਕੋਟ ਬਾਦਲ ਖਾਂ,ਹਰਪ੍ਰੀਤ ਸਿੰਘ ਡਿੰਪੀ, ਬਲਵਿੰਦਰ ਸਿੰਘ ਆਲੇਵਾਲੀ, ਹਰਭਜਨ ਸਿੰਘ ਹੁੰਦਲ, ਨਿਰਮਲ ਸਿੰਘ ਫÏਜੀ, ਸਰਵਣ ਸਿੰਘ ਹੇਅਰ, ਦਲਵਿੰਦਰ ਸਿੰਘ ਕੁਕੂ ਗੋਹੀਰ, ਹਰਿੰਦਰ ਸਿੰਘ ਸਰੀਂਹ, ਲਖਵਿੰਦਰ ਸਿੰਘ ਹੋਠੀ, ਹਰਜੋਤ ਸਿੰਘ ਫਰਵਾਲਾ ਬਲਾਕ ਸੰਮਤੀ ਮੈਂਬਰ, ਦਿਲਬਾਗ ਸਿੰਘ ਬਿੱਲਾ ਨਵਾਬ, ਸੁੱਚਾ ਸਿੰਘ ਗਾਂਧਰਾ,ਗੁਰਦੇਵ ਸਿੰਘ ਬਿੱਲੀ ਭੁੱਲਰ, ਬਲਵੀਰ ਬਾਲੀ ਕÏਲਧਾਰ ਤੇ ਊਧਮ ਸਿੰਘ ਅÏਲਖ ਸਮੇਤ ਬੋਹਤ ਸਾਰੇ ਆਗੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਕਾਰ ਤੇ ਕੈਂਟਰ ਦੀ ਟੱਕਰ 'ਚ ਤਿੰਨ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ 7 ਮੰਜ਼ਿਲਾਂ ਵਲੋਂ ਅੰਬੇਡਕਰ ਜੈਅੰਤੀ 'ਤੇ ਕਰਵਾਇਆ ਜਾਗਿ੍ਤੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।