20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨਗਰ ਕੌਂਸਲਾਂ, ਪੰਚਾਇਤਾਂ ਲਈ ਭਾਜਪਾ ਨੇ ਇੰਚਾਰਜ ਲਗਾਏ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਸ਼ਿਵ)-ਅੱਜ ਪੰਜਾਬ ਭਾਜਪਾ ਵਲੋਂ ਸੂਚੀ ਜਾਰੀ ਕਰਕੇ ਜਲੰਧਰ ਸ਼ਹਿਰੀ ਦੇ ਭਾਜਪਾ ਆਗੂਆਂ ਨੂੰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਮਨੋਰੰਜਨ ਕਾਲੀਆ ਨੂੰ ਨਗਰ ਨਿਗਮ ਹੁਸ਼ਿਆਰਪੁਰ ਦਾ ਇੰਚਾਰਜ, ਸੁਸ਼ੀਲ ਸ਼ਰਮਾ ਨੂੰ ਕੋ-ਇੰਚਾਰਜ, ਕੇ. ਡੀ. ਭੰਡਾਰੀ ਨੂੰ ਮੋਗਾ ਦਾ ਇੰਚਾਰਜ, ਸੁਸ਼ੀਲ ਰਿੰਕੂ ਨੂੰ ਕਪੂਰਥਲਾ ਦਾ ਇੰਚਾਰਜ ਤੇ ਅਨਿਲ ਸੱਚਰ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ | ਨਗਰ ਕੌਂਸਲ ਅਜਨਾਲਾ 'ਚ ਰਵੀ ਮਹਿੰਦਰੂ, ਤਲਵੰਡੀ ਭਾਈ 'ਚ ਰਾਜੀਵ ਢੀਂਗਰਾ, ਮਮਦੋਟ ਵਿਚ ਭਗਵੰਤ ਪ੍ਰਭਾਕਰ, ਮੁਦਕੀ ਫ਼ਿਰੋਜ਼ਪੁਰ 'ਚ ਅਸ਼ੋਕ ਸਰੀਨ ਹਿੱਕੀ, ਸ਼ਾਮ ਚੁਰਾਸੀ ਵਿਚ ਰਾਜੇਸ਼ ਕਪੂਰ, ਦਸੂਹਾ 'ਚ ਰਮਨ ਪੱਬੀ, ਟਾਂਡਾ ਉੜਮੁੜ ਵਿਚ ਸਨੀ ਸ਼ਰਮਾ (ਸਪੋਰਟਸ ਸੈੱਲ), ਆਦਮਪੁਰ 'ਚ ਅਮਰਜੀਤ ਸਿੰਘ ਅਮਰੀ, ਨੂਰਮਹਿਲ 'ਚ ਸ਼ੀਤਲ ਅੰਗੁਰਾਲ, ਲੋਹੀਆ ਖ਼ਾਸ ਵਿਚ ਅਮਿੱਤ ਤਨੇਜਾ, ਮਹਿਤਪੁਰ 'ਚ ਪੁਨੀਤ ਸ਼ੁਕਲਾ ਅਤੇ ਸੁਲਤਾਨਪੁਰ ਲੋਧੀ ਵਿਚ ਹਨੀ ਕੰਬੋਜ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ ਕੱਲ੍ਹ <br/> ਅਗਲੀ ਖ਼ਬਰ ਲੰਮਾ ਪਿੰਡ ਚੌਕ-ਜੰਡੂਸਿੰਘਾ ਮਾਰਗ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਮੁਸੀਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।