ਜਲੰਧਰ, 28 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਬਿਜਲੀ ਕੱਟਾਂ ਦੇ ਖ਼ਿਲਾਫ਼ 30 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ | ਇਸ ਸੰਬੰਧੀ ਸ. ਢੀਂਡਸਾ ਨੇ ਦੱਸਿਆ ਕਿ ਦਿਨੋ ਦਿਨ ਵਧਦੀ ਗਰਮੀ ਦੇ ਮੌਸਮ 'ਚ ਪੰਜਾਬ ਦੀ 'ਆਪ' ਸਰਕਾਰ ਵਲੋਂ ਹਰ ਰੋਜ਼ ਲਗਾਏ ਜਾ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਰਹਿੰਦਾ ਹੈ ਤੇ ਹੁਣ ਵੀ ਜਦੋਂ ਸਰਕਾਰ ਵਲੋਂ ਬਿਜਲੀ ਕੱਟ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਸਮੁੱਚੀ ਟੀਮ ਵਲੋਂ 30 ਅਪ੍ਰੈਲ ਨੂੰ ਡੀ. ਸੀ. ਦਫਤਰ ਮੂਹਰੇ ਧਰਨਾ ਦਿੱਤਾ ਜਾਏਗਾ | ਇਸ ਮੌਕੇ ਵਿਨੋਦ ਕੌਲ, ਮਨੀਸ਼ ਗਿੱਲ, ਅੰਮਿ੍ਤਬੀਰ ਸਿੰਘ ਯੂਥ ਪ੍ਰਧਾਨ, ਰਾਜਬੀਰ ਸਿੰਘ ਸ਼ੰਟੀ ਮੁੱਖ ਬੁਲਾਰਾ, ਸਾਹਿਬ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸਿੰਘ ਸਚਦੇਵਾ, ਜਗਦੇਵ ਸਿੰਘ ਜੰਗੀ, ਗੌਰਵ ਮਹੇ, ਦਲਵਿੰਦਰ ਸਿੰਘ ਬੜਿੰਗ, ਜਸਬੀਰ ਸਿੰਘ ਵਾਲੀਆ, ਮਹਿੰਦਰ ਸਿੰਘ ਬਿੱਟੂ, ਜਸਵੀਰ ਸਿੰਘ, ਪਵਿੰਦਰ ਸਿੰਘ ਠੁਕਰਾਲ ਜਰਨਲ ਸਕੱਤਰ, ਜਸਬੀਰ ਸਿੰਘ ਲਾਡੀ ਸਰਕਲ ਪ੍ਰਧਾਨ, ਅਮਿਤ ਰਿਕੀ ਗਿੱਲ, ਕਮਲਦੀਪ ਸਿੰਘ ਰੰਧਾਵਾ ਤੇ ਰਜੇਸ਼ ਭਗਤ ਆਦਿ ਵੀ ਮੌਜੂਦ ਸਨ |