20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜਨਤਕ ਪਾਰਕਿੰਗ ਸਟੈਂਡ ਬਣ ਚੁੱਕਾ ਸਿਵਲ ਹਸਪਤਾਲ ਕੰਪਲੈਕਸ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਜਤਿੰਦਰ ਪੰਮੀ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੂਬੇ 'ਚੋਂ ਸਭ ਤੋਂ ਵੱਡਾ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਮੌਜੂਦਾ ਸਮੇਂ ਮਰੀਜ਼ਾਂ ਦੇ ਇਲਾਜ ਕਰਵਾਉਣ ਵਾਲੀ ਥਾਂ ਘੱਟ ਤੇ ਜਨਤਕ ਪਾਰਕਿੰਗ ਸਟੈਂਡ ਵਧੇਰੇ ਨਜ਼ਰ ਆਉਂਦਾ ਹੈ | ਸਿਵਲ ਹਸਪਤਾਲ ਦੇ ਨੇੜਲੇ ਬਾਜ਼ਾਰਾਂ 'ਚ ਬਾਹਰੋਂ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਵੀ ਇਥੇ ਹੀ ਪਾਰਕਿੰਗ ਕਰਵਾ ਕੇ ਕਿਰਾਏ ਦੀ ਵਸੂਲੀ ਕੀਤੀ ਜਾਂਦੀ ਹੈ ਜਦਕਿ ਪੀ. ਐਚ. ਐਸ. ਸੀ. ਵਲੋਂ ਠੇਕੇਦਾਰ ਨੂੰ ਇਥੇ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਠੇਕਾ ਹੀ ਦਿੱਤਾ ਗਿਆ ਹੈ ਪਰ ਠੇਕੇਦਾਰ ਵਲੋਂ ਖਰੀਦਕਾਰੀ ਕਰਨ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਦੀ ਪਾਰਕਿੰਗ ਵੀ ਇਥੇ ਹੀ ਕਰਵਾਈ ਜਾ ਰਹੀ ਹੈ | ਇਸ ਨਾਲ ਜਿਥੇ ਮਰੀਜ਼ ਤੇ ਉਨ੍ਹਾਂ ਦੇ ਸਹਾਇਕਾਂ, ਇਥੇ ਨੌਕਰੀ ਕਰਨ ਵਾਲੇ ਸਟਾਫ ਮੈਂਬਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਐਮਰਜੈਂਸੀ 'ਚ ਆਉਣ ਵਾਲੀਆਂ ਐਂਬੂਲੈਂਸ ਨੂੰ ਅੰਦਰ ਜਾਣ ਤੇ ਬਾਹਰ ਨਿਕਲਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ | ਦੱਸਣਯੋਗ ਹੈ ਕਿ ਸਿਵਲ ਹਸਪਤਾਲ ਅੰਦਰ ਪਾਰਕਿੰਗ ਦਾ ਠੇਕਾ ਫਰਵਰੀ ਮਹੀਨੇ 'ਚ ਰੀਨਿਊ ਕੀਤਾ ਗਿਆ ਸੀ, ਜੋ ਕਿ ਕਰੀਬ 30 ਲੱਖ ਰੁਪਏ ਸਾਲਾਨਾ 'ਤੇ ਚੜਿ੍ਹਆ ਹੈ | 550 ਬੈੱਡਾਂ ਦੀ ਸਮਰੱਥਾ ਵਾਲੇ ਇਸ ਹਸਪਤਾਲ 'ਚ ਰੋਜ਼ਾਨਾ 1500 ਤੋਂ ਵੱਧ ਮਰੀਜ਼ ਓ. ਪੀ. ਡੀ. 'ਚ ਆਉਂਦੇ ਹਨ ਜਦਕਿ 300 ਤੋਂ ਵੀ ਵੱਧ ਮਰੀਜ਼ ਹਸਪਤਾਲ 'ਚ ਦਾਖਲ ਰਹਿੰਦੇ ਹਨ | ਇਨ੍ਹਾਂ ਮਰੀਜ਼ਾਂ ਦੇ ਨਾਲ-ਨਾਲ ਹੋਰ ਕੰਮਾਂ ਲਈ ਵੀ ਪੰਜ ਤੋਂ ਸੱਤ ਹਜ਼ਾਰ ਲੋਕ ਆਉਂਦੇ ਹਨ | ਇਸ ਤੋਂ ਇਲਾਵਾ 400 ਦੇ ਕਰੀਬ ਸਿਵਲ ਹਸਪਤਾਲ ਤੇ ਸਿਵਲ ਸਰਜਨ ਦਫਤਰ ਦੇ ਸਟਾਫ਼ ਮੈਂਬਰ ਹਨ | ਸਿਵਲ ਹਸਪਤਾਲ ਪ੍ਰਸ਼ਾਸਨ ਵਲੋਂ ਸਟਾਫ ਤੇ ਐਮਰਜੈਂਸੀ ਪਾਰਕਿੰਗ ਲਈ ਬੋਰਡ ਲਵਾਉਣ ਦੇ ਬਾਵਜੂਦ ਠੇਕੇਦਾਰ ਦੀ ਮਨਮਰਜ਼ੀ ਚੱਲਦੀ ਹੈ | ਏਨੀ ਵੱਡੀ ਗਿਣਤੀ 'ਚ ਲੋਕਾਂ ਦੀ ਆਮਦ ਨਾਲ ਅਕਸਰ ਪਾਰਕਿੰਗ ਭਰੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਠੇਕੇਦਾਰ ਵਲੋਂ ਬਾਹਰੀ ਗੱਡੀਆਂ ਦੀ ਪਾਰਕਿੰਗ ਕਰਵਾਉਣ ਨਾਲ ਭੀੜ ਵੱਧ ਜਾਂਦੀ ਹੈ | ਇਹ ਗੱਡੀਆਂ ਸਿਵਲ ਹਸਪਤਾਲ ਦੇ ਟੀ. ਬੀ. ਵਾਰਡ, ਮੌਰਚਰੀ, ਐਮਰਜੈਂਸੀ, ਨਸ਼ਾ ਛੁਡਾਊ ਕੇਂਦਰ, ਜੱਚਾ-ਬੱਚਾ ਹਸਪਤਾਲ, ਸਿਵਲ ਸਰਜਨ ਦਫਤਰ, ਨਰਸਿੰਗ ਸਕੂਲ ਤੇ ਇਥੋਂ ਤੱਕ ਸਿਵਲ ਹਸਪਤਾਲ ਵਿਚਲੇ ਕੁਆਰਟਰਾਂ ਅੱਗੇ ਵੀ ਬਾਹਰੀ ਗੱਡੀਆਂ ਦੀ ਪਾਰਕਿੰਗ ਕਰਵਾ ਦਿੱਤੀ ਜਾਂਦੀ ਹੈ | ਜੇਕਰ ਸਿਵਲ ਹਸਪਤਾਲ 'ਚ ਤਾਇਨਾਤ ਪ੍ਰਾਈਵੇਟ ਸਕਿਓਰਿਟੀ ਮੁਲਾਜ਼ਮ ਗੱਡੀਆਂ ਹਟਾਉਣ ਲਈ ਕਹਿੰਦੇ ਹਨ ਤਾਂ ਲੋਕ ਇਹ ਕਹਿ ਕੇ ਝਗੜਾ ਕਰਨ ਲੱਗ ਪੈਂਦੇ ਹਨ ਕਿ ਉਨ੍ਹਾਂ ਨੇ ਪੈਸੇ ਦੇ ਕੇ ਪਾਰਕਿੰਗ ਕੀਤੀ ਹੈ | ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ ਹਸਪਤਾਲ ਡਿਊਟੀ 'ਤੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਅੱਧਾ ਘੰਟਾ ਗੱਡੀ ਪਾਰਕ ਕਰਨ ਲਈ ਥਾਂ ਲੱਭਣੀ ਪੈਂਦੀ ਹੈ | ਜੇਕਰ ਗੱਡੀ ਪਾਰਕ ਕਰਨ ਲਈ ਥਾਂ ਲੱਭ ਜਾਵੇ ਤਾਂ ਦੁਪਹਿਰ ਨੂੰ ਛੁੱਟੀ ਵੇਲੇ ਪਿੱਛੇ ਹੋਰ ਗੱਡੀਆਂ ਜਾਂ ਦੁਪਹੀਆ ਵਾਹਨ ਲੱਗ ਜਾਂਦੇ ਹਨ, ਜਿਸ ਕਾਰਨ ਗੱਡੀ ਕੱਢਣ 'ਚ ਵੀ ਸਮੱਸਿਆ ਆਉਂਦੀ ਹੈ |

ਪਿਛਲੀ ਖ਼ਬਰ ਆਈ. ਏ. ਐਸ. ਗੁਰਕੰਵਲ ਸਿੰਘ ਨੇ ਹੁਸ਼ਿਆਰਪੁਰ ਵਿਖੇ ਸਹਾਇਕ ਕਮਿਸ਼ਨਰ (ਯੂ. ਟੀ.) ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸੀ.ਆਈ.ਏ. ਸਟਾਫ ਵਲੋਂ ਪਿਸਤੌਲਾਂ ਤੇ ਅਫ਼ੀਮ ਸਮੇਤ 4 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।