ਜਲੰਧਰ, 30 ਅਪ੍ਰੈਲ (ਸ਼ਿਵ)- ਮੇਅਰ ਵਨੀਤ ਧੀਰ ਦੀ ਪ੍ਰਧਾਨਗੀ 'ਚ 4 ਮਈ ਨੂੰ ਵਿੱਤ ਤੇ ਠੇਕਾ ਕਮੇਟੀ ਦੀ ਹੋਣ ਵਾਲੀ ਮੀਟਿੰਗ 'ਚ ਸ਼ਹਿਰ ਵਿਚ ਹੋਣ ਵਾਲੇ ਕਰੀਬ 33 ਕਰੋੜ ਦੇ ਵਿਕਾਸ ਦੇ ਕਰੋੜਾਂ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਜਾਵੇਗੀ | ਇਨ੍ਹਾਂ ਮੁੱਖ ਕੰਮਾਂ ਵਿਚ ਦਮੋਰੀਆ ਪੁਲ ਦੇ ਕੋਲ ਰੇਨ ਵਾਟਰ ਹਾਰਵੈਸਟਿੰਗ ਤੋਂ ਇਲਾਵਾ ਇੰਡਸਟਰੀਅਲ ਅਸਟੇਟ ਵਿਚ ਸੀਵਰਾਂ ਦੀ ਸਫ਼ਾਈ, ਨਵੀਆਂ ਸਟਰੀਟ ਲਾਈਟਾਂ ਲਗਾਉਣ ਤੋਂ ਇਲਾਵਾ ਹਰਗੋਬਿੰਦ ਨਗਰ ਦੀ ਸੀਵਰੇਜ ਸਮੱਸਿਆ ਨੂੰ ਹੱਲ ਕਰਵਾਉਣ ਲਈ ਸੀਵਰ ਪਾਉਣ ਦਾ ਕੰਮ ਸ਼ਾਮਿਲ ਹੈ | ਬਰਸਾਤਾਂ ਵਿਚ ਦਮੋਰੀਆ ਪੁਲ ਦੇ ਕੋਲ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਪਰ ਇੱਥੇ ਰੇਨ ਵਾਟਰ ਹਾਰਵੈਸਟਿੰਗ ਬਣਨ ਨਾਲ ਵੀ ਪਾਣੀ ਸਮੱਸਿਆ ਹੱਲ ਹੋ ਸਕੇਗੀ | ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਜਿਹੜੇ ਅਹਿਮ ਕੰਮਾਂ ਨੂੰ ਮਨਜੂਰੀ ਦਿੱਤੀ ਜਾਣੀ ਹੈ | ਉਨ੍ਹਾਂ ਵਿਚ ਕੁੱਝ ਅਹਿਮ ਕੰਮਾਂ ਵਿਚ ਪੰਜਾਬੀ ਬਾਗ਼ (ਵਾਰਡ 3) ਵਿਚ ਸੀਵਰ ਲਾਈਨ: 7,37,792 ਵੀਨਸ ਵੈਲੀ, ਅੰਮਿ੍ਤ ਵਿਹਾਰ (ਵਾਰਡ 85) ਵਿਚ ਸੀਵਰ ਲਾਈਨ: 41,96,879, ਅਸ਼ੋਕ ਵਿਹਾਰ (ਵਾਰਡ 85) ਵਿਚ ਸੀਵਰ ਲਾਈਨ: 3,69,154, ਇੰਡਸਟਰੀਅਲ ਏਰੀਆ (ਵਾਰਡ 80) ਵਿਚ ਸੀਵਰ ਲਾਈਨ: 16,80,976, ਅਮਨ ਨਗਰ ਵਿਚ ਪਾਣੀ ਦੀ ਸਪਲਾਈ ਲਾਈਨ: 44,04,520, ਹਰਗੋਬਿੰਦ ਨਗਰ ਆਦਿ ਵਿਚ ਸੀਵਰ ਅਤੇ ਪਾਣੀ ਦੀ ਲਾਈਨ: 71,09,362, ਗੁਪਤਾ ਕਲੋਨੀ ਵਿਚ ਮੈਨਹੋਲ ਦੀ ਮੁਰੰਮਤ: 11,70,277, ਵਾਰਡ 77-81 ਅਤੇ 63 ਵਿਚ ਅਪਰੇਸ਼ਨ ਅਤੇ ਮੇਨਟੇਨੈਂਸ ਦੇ ਕੰਮ: 29,69,700, ਕਾਲੀਆ ਕਲੋਨੀ ਵਿਚ ਸੀਵਰ ਅਤੇ ਪਾਣੀ ਦੀ ਲਾਈਨ: 3,34,746, ਵਾਰਡ 81 ਵਿਚ ਮੈਨਹੋਲ ਦੀ ਮੁਰੰਮਤ: 9,89,348, ਗੁੱਜਾ ਪੀਰ ਰੋਡ 'ਤੇ ਮੈਨਹੋਲ ਦਾ ਕੰਮ: 8,91,066 ,ਜੋਨ 5 ਅਤੇ 9 ਵਿਚ ਪਾਣੀ ਦੀ ਲਾਈਨ: 8,55,745, ਕਰਾਰ ਖਾਂ ਮੁਹੱਲਾ (ਵਾਰਡ 69) ਵਿਚ ਸੀਵਰ ਅਤੇ ਪਾਣੀ ਦੀ ਲਾਈਨ: 23,17,227, ਸਰਜੀਕਲ ਕੰਪਲੈਕਸ ਵਿਚ ਐਮ.ਪੀ.ਐੱਸ. ਅਤੇ ਬਰਸਾਤੀ ਵਾਟਰ ਸੀਵਰ: 46,42,000, ਕੂੜਾ ਚੁੱਕਣ ਲਈ ਟਰੈਕਟਰ-ਟਰਾਲੀਆਂ ਕਿਰਾਏ 'ਤੇ ਲੈਣਾ: 35,47,213, ਕੂੜਾ ਚੁੱਕਣ ਲਈ ਟਰੈਕਟਰ-ਟਰਾਲੀਆਂ ਕਿਰਾਏ 'ਤੇ ਲੈਣਾ (ਵਰਿਆਣਾ ਡੰਪ ਰੋਡ): 46,19,688, ਕੂੜਾ ਚੁੱਕਣ ਲਈ ਟਰੈਕਟਰ-ਟਰਾਲੀਆਂ ਕਿਰਾਏ 'ਤੇ ਲੈਣਾ (ਮਿੱਠੂ ਬਸਤੀ ਆਦਿ): 22,86,311, ਸਟਰੀਟ ਲਾਈਟ ਦਾ ਸੰਚਾਲਨ ਅਤੇ ਰੱਖ-ਰਖਾਅ: 1,48,90,136, ਵਾਰਡ 58 ਵਿਚ ਐਲ.ਈ.ਡੀ. ਸਟਰੀਟ ਲਾਈਟਾਂ ਲਗਾਉਣਾ: 6,62,030, ਰੋਜ਼ ਪਾਰਕ ਅਤੇ ਸ਼ੀਤਲ ਨਗਰ (ਵਾਰਡ 63) ਵਿਚ ਪਾਈਪ ਲਾਈਨ: 33,24,206, ਸੀਵਰ ਪੰਪ (12.7 ਐੱਚ.ਪੀ.) ਦੀ ਖ਼ਰੀਦਦਾਰੀ: 12,34,976, ਫੋਲੜੀਵਾਲ ਅਤੇ ਵਿਜੇ ਨਗਰ ਵਿਚ ਐਮ.ਸੀ.ਜੇ. ਕਮਰਿਆਂ ਦੀ ਮੁਰੰਮਤ: 11,13,758, ਗੋਲਡਨ ਐਵੇਨਿਊ (ਵਾਰਡ 18) ਵਿਚ ਸੀਵਰ ਲਾਈਨ: 4,48,912, ਜੋਤੀ ਨਗਰ (ਵਾਰਡ 31) ਵਿਚ ਸੀਵਰ ਲਾਈਨ: 3,05,249, ਗੁਰਜੇਪਾਲ ਨਗਰ (ਵਾਰਡ 31) ਵਿਚ ਸੀਵਰ ਲਾਈਨ: 11,97,240, ਦਮੋਰੀਆ ਫਲਾਈਓਵਰ 'ਤੇ ਰੇਨ ਵਾਟਰ ਹਾਰਵੈਸਟਿੰਗ: 58,23,059 ਤੇ ਕੁੱਲ ਲਾਗਤ: 7,21,21,570 ਰੁਪਏ ਹੈ |