04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਇੰਨੋਸੈਂਟ ਹਾਰਟਸ ਦੇ ਸਕੂਲਾਂ 'ਚ ਹੈੱਡ ਬੁਆਏ ਤੇ ਹੈੱਡ ਗਰਲ ਵਜੋਂ ਵਿਦਿਆਰਥੀਆਂ ਦੀ ਚੋਣ

ਅਜੀਤ ਡੈਸਕ 02-05-2026
ਜਲੰਧਰ, 1 ਮਈ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਨੇ ਆਪਣੇ ਪੰਜਾਂ ਕੈਂਪਸ—ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ 'ਚ ਚੁਣੀ ਗਈ ਸਟੂਡੈਂਟ ਕੌਂਸਲ ਲਈ ਇਨਵੈਸਟਿਚਰ ਸੈਰੇਮਨੀ ਦਾ ਸਫਲ ਆਯੋਜਨ ਕੀਤਾ | ਇਹ ਪ੍ਰੋਗਰਾਮ ਅਕਾਦਮਿਕ ਸੈਸ਼ਨ 2026–27 ਲਈ ਵਿਦਿਆਰਥੀ ਕੌਂਸਲ ਦੇ ਅਧਿਕਾਰਿਕ ਗਠਨ ਦਾ ਪ੍ਰਤੀਕ ਬਣਿਆ | ਪ੍ਰੋਗਰਾਮ ਦੀ ਸ਼ੁਰੂਆਤ ਹਰ ਕੈਂਪਸ 'ਚ ਸਕੂਲ ਪ੍ਰਸ਼ਾਸਨ ਵਲੋਂ ਸਵਾਗਤ ਅਤੇ ਪ੍ਰੇਰਣਾਦਾਇਕ ਸੰਬੋਧਨ ਨਾਲ ਹੋਈ | ਨਵੇਂ ਚੁਣੇ ਗਏ ਕੌਂਸਲ ਮੈਂਬਰ ਗਰਵ ਨਾਲ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਅੱਗੇ ਆਏ | ਗ੍ਰੀਨ ਮਾਡਲ ਟਾਊਨ ਕੈਂਪਸ 'ਚ ਹਾਰਦਿਕ (ਕਲਾਸ 12) ਨੂੰ ਹੈੱਡ ਬੁਆਏ ਅਤੇ ਸ਼੍ਰੇਆ (ਕਲਾਸ 12) ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ, ਜਦਕਿ ਗਰਵਿਤ (ਕਲਾਸ 10) ਅਤੇ ਸਾਵੀ (ਕਲਾਸ 10) ਨੂੰ ਕ੍ਰਮਵਾਰ ਵਾਈਸ ਹੈੱਡ ਬੁਆਇ ਅਤੇ ਵਾਈਸ ਹੈੱਡ ਗਰਲ ਬਣਾਇਆ ਗਿਆ | ਲੋਹਾਰਾਂ ਕੈਂਪਸ 'ਚ ਪਿਊਸ਼ ਭਗਤ (ਕਲਾਸ 12) ਅਤੇ ਤਨੀਸ਼ਾ ਕੱਕੜ (ਕਲਾਸ 12) ਨੂੰ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਗੁਰਨੂਰ (ਕਲਾਸ 10) ਅਤੇ ਪ੍ਰਭਲੀਨ (ਕਲਾਸ 10) ਨੂੰ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਚੁਣਿਆ ਗਿਆ | ਕੈਂਟ-ਜੰਡਿਆਲਾ ਰੋਡ ਕੈਂਪਸ 'ਚ ਸਾਰਥਕ (ਕਲਾਸ 10) ਅਤੇ ਅਵਨਪ੍ਰੀਤ ਕੌਰ (ਕਲਾਸ 10) ਨੇ ਹੈੱਡ ਬੁਆਇ ਅਤੇ ਹੈੱਡ ਗਰਲ ਵਜੋਂ ਅਹੁਦਾ ਸੰਭਾਲਿਆ, ਜਦਕਿ ਸੈਯਮ (ਕਲਾਸ 10) ਅਤੇ ਕਾਸ਼ਵੀ ਅਗਰਵਾਲ (ਕਲਾਸ 10) ਨੂੰ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਨਿਯੁਕਤ ਕੀਤਾ ਗਿਆ | ਨੂਰਪੁਰ ਰੋਡ ਕੈਂਪਸ ਵਿੱਚ ਰੁਦਰਾਖਸ਼ (ਕਲਾਸ 12) ਅਤੇ ਅਕਸ਼ਿਤਾ (ਕਲਾਸ 12) ਨੂੰ ਹੈੱਡ ਬੁਆਏ ਅਤੇ ਹੈੱਡ ਗਰਲ ਬਣਾਇਆ ਗਿਆ, ਜਦਕਿ ਹਰਿਨੂਰ ਸਿੰਘ (ਕਲਾਸ 10) ਅਤੇ ਹਰਸ਼ਿਤਾ (ਕਲਾਸ 10) ਨੇ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਵਜੋਂ ਜ਼ਿੰਮੇਵਾਰੀ ਸੰਭਾਲੀ |
ਕਪੂਰਥਲਾ ਰੋਡ ਕੈਂਪਸ 'ਚ ਹਰਮਨਪ੍ਰੀਤ ਸਿੰਘ (ਕਲਾਸ 10) ਅਤੇ ਕਾਸ਼ਿਸ਼ (ਕਲਾਸ 10) ਨੂੰ ਹੈੱਡ ਬੁਆਏ ਅਤੇ ਹੈੱਡ ਗਰਲ ਘੋਸ਼ਿਤ ਕੀਤਾ ਗਿਆ, ਜਦਕਿ ਅਗਮ ਸਿੰਘ (ਕਲਾਸ 10) ਅਤੇ ਅੰਕਿਤਾ ਸੰਡਲ (ਕਲਾਸ 10) ਨੂੰ ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਨਿਯੁਕਤ ਕੀਤਾ ਗਿਆ | ਸਮਾਰੋਹ ਦੌਰਾਨ ਸਾਰੇ ਕੌਂਸਲ ਮੈਂਬਰਾਂ ਨੇ ਅਹੁਦੇ ਦੀ ਸੌਂਹ ਲਈ ਅਤੇ ਸੰਸਥਾ ਦੇ ਮੁੱਲਾਂ ਨੂੰ ਕਾਇਮ ਰੱਖਦੇ ਹੋਏ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਅਤੇ ਨਿਭਰਤਾ ਨਾਲ ਨਿਭਾਉਣ ਦਾ ਸੰਕਲਪ ਲਿਆ | ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੋਰੀ ਨੇ ਨਵੇਂ ਨਿਯੁਕਤ ਵਿਦਿਆਰਥੀ ਨੇਤਾਵਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਤਮਵਿਸ਼ਵਾਸੀ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧਕੇਲਣਾ ਮੰਦਭਾਗਾ <br/> ਅਗਲੀ ਖ਼ਬਰ ਭਾਜਪਾ ਆਗੂਆਂ ਨੇ ਅਭਿਆਸ ਕਲਾਸਾਂ ਦੀਆਂ ਤਿਆਰੀਆਂ ਬਾਰੇ ਕੀਤੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।