22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੈਦਲ ਆਏ ਲੁਟੇਰਿਆਂ ਵਲੋਂ ਦੇਸੀ ਕੱਟਾ ਦਿਖਾ ਕੇ ਕਰਿਆਨਾ ਸਟੋਰ ਤੋਂ 35 ਹਜ਼ਾਰ ਦੀ ਲੁੱਟ

ਅਜੀਤ ਡੈਸਕ 15-05-2026
ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਥਾਨਕ ਦੁਕਾਨਦਾਰਾਂ ਤੇ ਵਪਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅਜੇ ਪੁਲਿਸ ਪਿਛਲੇ ਦਿਨੀਂ ਹੋਈ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਦਾ ਕੋਈ ਸੁਰਾਗ ਵੀ ਨਹੀਂ ਲਗਾ ਸਕੀ ਸੀ ਕਿ ਬੀਤੀ ਦਿਨੀਂ ਦੋ ਨਕਾਬਪੋਸ਼ ਲੁਟੇਰਿਆਂ ਨੇ ਦੇਸੀ ਕੱਟੇ ਦੇ ਜ਼ੋਰ 'ਤੇ ਕਰਿਆਨਾ ਸਟੋਰ ਤੋਂ ਕਰੀਬ 35 ਤੋਂ 40 ਹਜ਼ਾਰ ਰੁਪਏ ਲੁੱਟੇ ਹਨ | ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਪੁੱਤਰ ਮਾਲਾ ਰਾਮ ਵਾਸੀ ਅਦਰਸ਼ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਾਹਕੋਟ ਦੇ ਢੰਡੋਵਾਲ ਰੋਡ 'ਤੇ ਗਣਪਤੀ ਕਰਿਆਨਾ ਸਟੋਰ ਨਾਂਅ ਦੀ ਦੁਕਾਨ ਹੈ ਤੇ ਉਹ ਹੋਲ-ਸੇਲ ਦਾ ਕੰਮ ਕਰਦੇ ਹਨ | ਬੀਤੇ ਦਿਨੀਂ ਰਾਤ ਕਰੀਬ 8 ਵਜੇ ਉਹ ਦੁਕਾਨ 'ਤੇ ਮੌਜੂਦ ਸਨ ਤੇ ਇਕ ਨੂੰ ਛੱਡ ਕੇ ਬਾਕੀ ਸਾਰੇ ਵਰਕਰ ਚੱਲੇ ਗਏ ਸਨ | ਇਸ ਦੌਰਾਨ ਦੋ ਨੌਜਵਾਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਨ੍ਹਾਂ ਦੀ ਦੁਕਾਨ 'ਤੇ ਆਏ ਤੇ ਦੇਸੀ ਕੱਟੇ ਦੀ ਨੋਕ 'ਤੇ ਗੱਲੇ 'ਚੋਂ 35 ਤੋਂ 40 ਹਜ਼ਾਰ ਦੀ ਨਕਦੀ ਲੱਟ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਲੁਟੇਰੇ ਕਿਸੇ ਵਾਹਨ 'ਤੇ ਨਹੀਂ, ਸਗੋਂ ਪੈਦਲ ਹੀ ਆਏ ਸਨ, ਜੋ ਬੇਖ਼ੌਂਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਗਏ | ਲੁੱਟ ਦੀ ਵਾਰਦਾਤ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰਨ 'ਤੇ ਐੱਸ.ਐੱਚ.ਓ ਸ਼ਾਹਕੋਟ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਨੇ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ |

ਪਿਛਲੀ ਖ਼ਬਰ ਅਮਨ ਪਨੇਸਰ ਨੇ ਕਾਂਗਰਸ ਦਾ 'ਹੱਥ' ਛੱਡ 'ਆਪ' ਦਾ ਫੜਿਆ 'ਝਾੜੂ' ਅਗਲੀ ਖ਼ਬਰ ਸੰਜੂ ਸ਼ਰਮਾ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।