14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਅਫ਼ਸਰ ਐਸੋਸੀਏਸ਼ਨ ਵਲੋਂ ਕਈ ਅਹਿਮ ਮੁੱਦਿਆਂ 'ਤੇ ਚਰਚਾ

ਅਜੀਤ ਡੈਸਕ 16-05-2026
ਜਲੰਧਰ 15 ਮਈ (ਸ਼ਿਵ)-ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਅਫਸਰ ਐਸੋਸ਼ੀਏਸ਼ਨ ਜਲੰਧਰ ਜੋਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਦੇ ਕਾਰਜਕਾਰੀ ਮੈਂਬਰਾਂ ਨੇ ਹਿੱਸਾ ਲਿਆ¢ ਸੀ.ਐਮ. ਮਾਹਨਾ ਪ੍ਰਧਾਨ ਜਲੰਧਰ ਯੂਨਿਟ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਾਜ਼ਰ ਮੈਂਬਰਾਂ ਦਾ ਮੀਟਿੰਗ ਵਿਚ ਸੁਆਗਤ ਕੀਤਾ¢ ਸ਼੍ਰੀ ਮਾਹਨਾ ਨੇ ਦੱਸਿਆ ਕਿ ਜਲੰਧਰ ਯੂਨਿਟ ਪਿਛਲੇ 37 ਸਾਲਾਂ ਤੋਂ ਸੇਵਾ ਮੁਕਤ ਅਫਸਰਾਂ ਦੇ ਹਿੱਤਾ ਲਈ ਪੂਰੀ ਲਗਨ, ਵਿਸ਼ਵਾਸ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ¢ ਸ੍ਰੀ ਮਾਹਨਾ ਨੇ ਬੈਂਕ ਵਿੱਚ ਨਵੀਆਂ ਸਕੀਮਾਂ ਜੋ ਕਿ ਸੇਵਾ ਮੁਕਤ ਮੈਂਬਰਾਂ ਨੂੰ ਦਿੱਤੀਆਂ ਜਾਂਦੀਆਂ ਹਨ, ਉਨਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ¢ਸ਼੍ਰੀ ਵੀ.ਕੇ. ਸ਼ਰਮਾ ਸਕੱਤਰ ਨੇ ਨਵੇਂ ਮੈਂਬਰਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਨਾਂ ਸਾਰਿਆਂ ਦੀ ਮੀਟਿੰਗ ਵਿੱਚ ਜਾਣ ਪਛਾਣ ਕਰਵਾਈ¢ ਕਮੇਟੀ ਨੇ ਮੀਟਿੰਗ ਵਿੱਚ ਜਿਹੜੇ ਮਤੇ ਪਾਸ ਕੀਤੇ ਉਨਾਂ ਵਿੱਚ ਪੈਂਸ਼ਨ ਸੋਧ ਨੂੰ ਰਿਜ਼ਰਵ ਬੈਂਕ ਕਰਮਚਾਰੀਆਂ ਦੀ ਤਰਜ ਤੇ ਬੈਂਕ ਵਿਚ ਵੀ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਮੰਗ ਤੋਂ ਇਲਾਵਾ, ਭਲਾਈ ਫੰਡ ਦੀ ਹਦ ਪੈਂਸ਼ਨਰਾਂ ਵਾਸਤੇ ਬਣਾਉਣ ,ਮਹਿੰਗਾਈ ਭੱਤਾ ਸਭ ਨੂੰ ਇਕੋਂ ਜਿਹਾ ਤਿੰਨ ਮਹੀਨੇ ਬਾਅਦ ਦੇਣ ਸਮੇਤ ਹੋਰ ਮੰਗਾਂ ਮੰਨਣ ਦੀ ਮੰਗ ਕੀਤੀ ਗਈ¢ ਇਸ ਮÏਕੇ ਪੀ.ਕੇ. ਛੋਕਰਾ., ਕੇ.ਐਸ.ਨੰਦਾ, ਐਸ.ਡੀ.ਸ਼ਰਮਾ, ਐਸ.ਐਸ.ਸਾਂਭਿਆਲ, ਆਰ.ਕੇ. ਬਰੂਟਾ ਅਤੇ ਹੋਰ ਮੈਂਬਰਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸੁਝਾਵ ਦਿੱਤੇ ¢ ਐਮ.ਪੀ.ਸਿੰਘ ਉੱਪ ਪ੍ਰਧਾਨ ਨੇ ਆਏ ਹੋਏ ਮੈਂਬਰਾਂ ਦਾ ਮੀਟਿੰਗ ਵਿਚ ਆਉਣ ਅਤੇ ਸੁਝਾਵ ਦੇਣ ਲਈ ਧੰਨਵਾਦ ਕੀਤਾ¢
ਪਿਛਲੀ ਖ਼ਬਰ ਕੇਂਦਰੀ ਚਮੜਾ ਉਦਯੋਗ ਸੰਸਥਾ ਨੇ ਟੈਨਰੀਜ਼ ਮਾਲਕਾਂ ਨੂੰ 'ਟਿਕਾਊ ਚਮੜਾ ਪ੍ਰੋਸੈਸਿੰਗ' ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਚ ਨਵੇਂ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।