14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੋਣਾਂ ਖ਼ਤਮ ਹੁੰਦੇ ਹੀ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਦਿੱਤਾ ਮਹਿੰਗਾਈ ਦਾ ਤੋਹਫ਼ਾ-ਸੁਰਿੰਦਰ ਕÏਰ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਪਵਨ ਖਰਬੰਦਾ)-ਜਲੰਧਰ ਵੈੱਸਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕÏਰ ਨੇ ਪੈਟਰੋਲ, ਡੀਜ਼ਲ ਅਤੇ ਸੀ.ਐੱਨ.ਜੀ. ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ¢ ਸੁਰਿੰਦਰ ਕÏਰ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਾਰ-ਵਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ¢ ਜਦੋਂ ਤੱਕ ਪੰਜ ਰਾਜਾਂ ਵਿਚ ਚੋਣਾਂ ਸਨ, ਉਦੋਂ ਤੱਕ ਕੇਂਦਰ ਨੂੰ ਪੈਟਰੋਲ-ਡੀਜ਼ਲ ਮਹਿੰਗਾ ਕਰਨਾ ਯਾਦ ਨਹੀਂ ਆਇਆ¢, ਜਿਵੇਂ ਹੀ ਚੋਣਾਂ ਖ਼ਤਮ ਹੋਈਆਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਧਾਏ ਅਤੇ ਹੁਣ ਪੈਟਰੋਲ, ਡੀਜ਼ਲ ਤੇ ਸੀ.ਐੱਨ.ਜੀ. ਦੇ ਭਾਅ ਵਧਾ ਦਿੱਤੇ¢ ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਣ ਨਾਲ ਸਿਰਫ਼ ਗੱਡੀਆਂ ਚਲਾਉਣੀਆਂ ਮਹਿੰਗੀਆਂ ਨਹੀਂ ਹੋਣਗੀਆਂ, ਸਗੋਂ ਟਰਾਂਸਪੋਰਟੇਸ਼ਨ ਮਹਿੰਗੀ ਹੋਣ ਨਾਲ ਹਰ ਪ੍ਰੋਡਕਟ ਮਹਿੰਗਾ ਹੋ ਜਾਵੇਗਾ¢ ਸਬਜ਼ੀ, ਦੁੱਧ, ਰਾਸ਼ਨ ਤੋਂ ਲੈ ਕੇ ਰੋਜ਼ਾਨਾ ਲੋੜ ਦੀਆਂ ਸਾਰੀਆਂ ਚੀਜ਼ਾਂ ਦੇ ਭਾਅ ਵਧਣਗੇ¢ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਆਮ ਲੋਕ ਪਿਸ ਰਹੇ ਹਨ¢ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਕÏਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਸਸਤਾ ਸੀ, ਉਦੋਂ ਸਰਕਾਰ ਨੇ ਕਮਾਈ ਤਾਂ ਖੂਬ ਕੀਤੀ ਪਰ ਭਵਿੱਖ ਲਈ ਸਟਾਕ ਨਹੀਂ ਰੱਖਿਆ¢ ਹੁਣ ਜੰਗ 'ਤੇ ਕÏਮਾਂਤਰੀ ਹਾਲਾਤ ਕਰਕੇ ਜਦੋਂ ਕਰੂਡ ਆਇਲ ਮਹਿੰਗਾ ਹੈ, ਤਾਂ ਉਸ ਦਾ ਬੋਝ ਸਿੱਧਾ ਲੋਕਾਂ 'ਤੇ ਪਾਇਆ ਜਾ ਰਿਹਾ ਹੈ¢ ਸਰਕਾਰ ਨੂੰ ਚਾਹੀਦਾ ਹੈ ਕਿ ਰਾਹਤ ਦੇਵੇ, ਪਰ ਉਲਟਾ ਮਹਿੰਗੇ ਭਾਅ 'ਤੇ ਪੈਟਰੋਲ-ਡੀਜ਼ਲ ਵੇਚ ਕੇ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ¢ ਸੁਰਿੰਦਰ ਕÏਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਏ ਅਤੇ ਆਮ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦੇਵੇ¢
ਪਿਛਲੀ ਖ਼ਬਰ ਕਰਤਾਰਪੁਰ ਨਗਰ ਕੌਂਸਲ ਦੇ ਵਾਰਡ ਨੰਬਰ-1 ਤੋਂ ਉਮੀਦਵਾਰ ਪੂਜਾ ਵਲੋਂ ਕਾਗਜ਼ ਦਾਖਲ ਅਗਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।