13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਟਿ੍ਨਿਟੀ ਸੀਨੀਅਰ ਸੈਕੰਡਰੀ ਵਿੰਗ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਸਪਾਲ ਸਿੰਘ)-ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚੋਂ ਟਿ੍ਨਿਟੀ ਸੀਨੀਅਰ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ ਅਤੇ 95% ਵਿਦਿਆਰਥੀ ਫ਼ਸਟ ਡਵੀਜ਼ਨ ਵਿਚ ਪਾਸ ਹੋੲ ੇ¢ ਇਹ ਬਹੁਤ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਵਿਦਿਆਰਥਣ ਜਾਨਵੀ ਮਹਿਤਾ ਨੇ 92% ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ¢ ਇਸ ਤੋਂ ਇਲਾਵਾ ਤਾਨੀਸ਼ ਰਾਣਾ ਨੇ 91.6%, ਰਿਧਮਾ ਨੇ 90%, ਰਿਬਿਕਾ ਨੇ 88.4%, ਸਿਮਰਨ ਨੇ 87%, ਹਰਗੁਨਪ੍ਰੀਤ ਨੇ 86.8%, ਰੋਬਿਨ ਨੇ 88.4% ਅਤੇ ਸਾਨੀਆ ਜੈਕਬ ਨੇ 85.8% ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰÏਸ਼ਨ ਕੀਤਾ ¢ਇਸ ਮੌਕੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ, ਟਿ੍ਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟਿ੍ਨਿਟੀ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ ਜੀ, ਰੈਵ. ਸਿਸਟਰ ਰੀਟਾ, ਸੀਨੀਅਰ ਸੈਕੰਡਰੀ ਵਿੰਗ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਸਿਮਰਤੀ, ਰੈਵ. ਸਿਸਟਰ ਗਲੋਰੀਆ, ਸਹਾਇਕ ਪ੍ਰੋਫੈਸਰ ਰੁਪਿੰਦਰ ਕÏਰ, ਸਹਾਇਕ ਪ੍ਰੋ. ਨਵਦੀਪ ਨਾਹਰ, ਸਹਾਇਕ ਪ੍ਰੋ. ਡਿੰਪਲ, ਸਹਾਇਕ ਪ੍ਰੋ ਜਤਿਨ, ਸਮੂਹ ਅਧਿਆਪਕ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ¢
ਪਿਛਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਨੇ ਮੈਰਿਟ 'ਚ ਕੀਤਾ ਸਥਾਨ ਹਾਸਿਲ ਅਗਲੀ ਖ਼ਬਰ ਯੂਨਾਈਟਿਡ ਪੰਜਾਬੀਜ਼ ਫਾਊਾਡੇਸ਼ਨ ਵਲੋਂ ਹੋਣਹਾਰ ਵਿਦਿਆਰਥਣ ਦੀ ਆਰਥਿਕ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।