12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਦਮਪੁਰ 'ਚ ਬੇਕਾਬੂ ਹੋਈ ਖੇਤਾਂ ਦੀ ਅੱਗ ਨੇ ਐੱਸ.ਡੀ.ਐੱਮ. ਦਫ਼ਤਰ ਨੂੰ ਪਾਇਆ ਘੇਰਾ

ਬੇਕਾਬੂ ਹੋਈ ਖੇਤਾਂ ਦੀ ਅੱਗ ਵਿਚ ਘਿਰਿਆ ਐੱਸ.ਡੀ.ਐੱਮ. ਦਫਤਰ, ਅੱਗ ਉੱਤੇ ਕਾਬੂ ਪਾਉਦੇ ਫਾਇਰ ਬਿ੍ਗੇਡ ਦੇ ਮਲਾਜ਼ਮਾਂ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਹਰਪ੍ਰੀਤ ਸਿੰਘ <br/> 16-05-2026
ਆਦਮਪੁਰ, 15 ਮਈ (ਹਰਪ੍ਰੀਤ ਸਿੰਘ)-ਆਦਮਪੁਰ ਦੇ ਐੱਸ.ਡੀ.ਐੱਮ ਦਫ਼ਤਰ ਦੇ ਨਜ਼ਦੀਕੀ ਖੇਤਾਂ ਵਿੱਚ ਲਗਾਈ ਗਈ ਅੱਗ ਨੇ ਅੱਜ ਉਸ ਸਮੇਂ ਭਿਆਨਕ ਰੂਪ ਧਾਰ ਲਿਆ ਜਦੋਂ ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਦਫ਼ਤਰ ਦੀ ਇਮਾਰਤ ਵੱਲ ਵਧਣ ਲੱਗੀਆਂ | ਹਾਲਾਂਕਿ, ਮੌਕੇ 'ਤੇ ਮੌਜੂਦ ਸਟਾਫ਼ ਅਤੇ ਫਾਇਰ ਬਿ੍ਗੇਡ ਦੀ ਤੁਰੰਤ ਕਾਰਵਾਈ ਸਦਕਾ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ, ਦਫ਼ਤਰ ਦੇ ਪਿਛਲੇ ਪਾਸੇ ਲੱਗਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ | ਦੁਪਹਿਰ ਵੇਲੇ ਚੱਲੀ ਤੇਜ਼ ਹਵਾ ਕਾਰਨ ਅੱਗ ਬੇਕਾਬੂ ਹੋ ਗਈ ਅਤੇ ਦਫ਼ਤਰ ਦੀ ਚਾਰਦੀਵਾਰੀ ਦੇ ਅੰਦਰ ਦਰੱਖਤਾਂ ਨੂੰ ਅੱਗ ਪੈਣ ਕਾਰਨ ਸਰਕਾਰੀ ਕਮਰਿਆਂ ਤੱਕ ਪਹੁੰਚ ਗਈ | ਧੂੰਏਾ ਦੇ ਗੁਬਾਰ ਇੰਨੇ ਜ਼ਿਆਦਾ ਸਨ ਕਿ ਦਫ਼ਤਰ ਵਿੱਚ ਬੈਠੇ ਕਰਮਚਾਰੀਆਂ ਅਤੇ ਕੰਮ ਕਰਵਾਉਣ ਆਏ ਲੋਕਾਂ ਵਿੱਚ ਭਾਜੜ ਮਚ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ | ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ | ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਜੇਈ ਦਿਲਪ੍ਰੀਤ ਸਿੰਘ ਤੇ ਪੁਸ਼ਪਿੰਦਰ ਸਿੰਘ ਨੇ ਦੱਸਿਆ ਇਹ ਅੱਗ ਪਿੱਛੇ ਹੀ ਖੇਤਾਂ ਵਿੱਚ ਲੱਗੀ ਹੋਈ ਸੀ | ਜੇਕਰ ਅੱਗ ਸਮੇਂ ਸਿਰ ਨਾ ਰੋਕੀ ਜਾਂਦੀ ਤਾਂ ਇਹ ਦਫ਼ਤਰ ਦੇ ਰਿਕਾਰਡ ਰੂਮ ਅਤੇ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਤੱਕ ਪਹੁੰਚ ਸਕਦੀ ਸੀ , ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਸਕਦਾ ਸੀ | ਇਸ ਪੂਰੇ ਮਾਮਲੇ ਸਬੰਧੀ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਆਦਮਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ ਦੇ ਨੇੜੇ ਅੱਗ ਲਗਾਉਣਾ ਬੇਹੱਦ ਖ਼ਤਰਨਾਕ ਹੈ | ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਦੇ ਖੇਤ ਵਿੱਚੋਂ ਸ਼ੁਰੂ ਹੋਈ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਨਗਰ ਕੌਂਸਲ ਨਕੋਦਰ ਚੋਣਾਂ ਲਈ ਨਾਮਜ਼ਦਗੀ ਦੇ ਤੀਜੇ ਦਿਨ ਕੁੱਲ 55 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਭਰੇ <br/> ਅਗਲੀ ਖ਼ਬਰ ਪਿੰਡ ਬੁਰਜ ਕੇਲਾ ਦੇ ਕਿਸਾਨ ਜਸਵੀਰ ਸਿੰਘ ਦੇ ਪਾਪੂਲਰਾਂ ਨੂੰ ਸ਼ਰਾਰਤੀ ਅਨਸਰਾਂ ਨੇ ਕੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।