12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਨਕੋਦਰ ਚੋਣਾਂ ਲਈ ਨਾਮਜ਼ਦਗੀ ਦੇ ਤੀਜੇ ਦਿਨ ਕੁੱਲ 55 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਭਰੇ <br/>

ਅਜੀਤ ਡੈਸਕ 16-05-2026
ਨਕੋਦਰ, 15 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੇ ਦੂਜੇ ਦਿਨ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚੋਂ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਨਾਮਜ਼ਦਗੀ ਫਾਰਮ ਭਰਨ 'ਚ ਤੇਜ਼ੀ ਵਿਖਾਈ ਦਿੱਤੀ | 14 ਮਈ ਦੂਜੇ ਦਿਨ ਭਾਵੇਂ 4 ਹੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫਾਰਮ ਭਰੇ ਸਨ ਪਰ 15 ਮਈ ਤੀਜੇ ਦਿਨ 51 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਦੇ ਫਾਰਮ ਭਰੇ, ਜਿਨ੍ਹਾਂ ਦੀ ਅੱਜ ਤੱਕ ਕੁੱਲ ਗਿਣਤੀ 55 ਹੋ ਗਈ ਹੈ | ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 2 'ਚ ਪ੍ਰਦੀਪ ਸ਼ੇਰਪੁਰ, ਵਾਰਡ ਨੰਬਰ 1 'ਚ ਕੁਲਵਿੰਦਰ ਕੌਰ, ਵਾਰਡ ਨੰਬਰ 16 'ਚ ਰਮੇਸ਼ ਸੌਂਧੀ ਸਾਬਕਾ ਐਮ.ਸੀ., ਵਾਰਡ ਨੰਬਰ 5 'ਚ ਸਿਮਰਨਜੀਤ ਕੌਰ ਸਰੀਂਹ, ਵਾਰਡ ਨੰਬਰ 10 'ਚ ਅਮਰੀਕ ਥਿੰਦ, ਵਾਰਡ ਨੰਬਰ 7 'ਚ ਗੀਤਾ ਬਸਰਾ, ਵਾਰਡ ਨੰਬਰ 11 'ਚ ਰਾਜਰਾਣੀ, ਵਾਰਡ ਨੰਬਰ 9 'ਚ ਸਰਬਜੀਤ ਕੌਰ ਤੇ ਵਾਰਡ ਨੰਬਰ 13 'ਚ ਪੂਨਮ ਸ਼ਰਮਾ ਨੇ ਆਪਣੇ ਨਾਮਜ਼ਦਗੀ ਫਾਰਮ ਦਾਖਲ ਕਰਵਾਏ | ਕਾਂਗਰਸ ਪਾਰਟੀ ਵਲੋਂ ਅੱਜ ਵਾਰਡ ਨੰ. 15 'ਚ ਏਕਤਾ ਜੈਨ ਅਤੇ ਵਾਰਡ ਨੰਬਰ 14 'ਚ ਨਿਸ਼ਾ ਨੇ ਨਾਮਜ਼ਦਗੀ ਫਾਰਮ ਭਰੇ | ਬਸਪਾ ਸਮਰਥਕ ਆਜ਼ਾਦ ਉਮੀਦਵਾਰਾਂ 'ਚ ਵਾਰਡ ਨੰਬਰ 8 'ਚ ਜਸਵਿੰਦਰ ਕੁਮਾਰ, ਵਾਰਡ ਨੰਬਰ 9 'ਚ ਸੁਖਵਿੰਦਰ ਕੌਰ, ਵਾਰਡ ਨੰਬਰ 10 'ਚ ਸਰਬਜੀਤ ਕੌਰ ਅਤੇ ਵਾਰਡ ਨੰਬਰ 1 'ਚ ਰਜਨੀ ਨੇ ਫਾਰਮ ਭਰੇ | ਭਾਰਤੀਯ ਜਨਤਾ ਪਾਰਟੀ ਨੇ ਅੱਜ 9 ਉਮੀਦਵਾਰ ਮੈਦਾਨ 'ਚ ਉਤਾਰੇ, ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਫਾਰਮ ਦਾਖਲ ਕੀਤੇ | ਇਨ੍ਹਾਂ 'ਚ ਵਾਰਡ ਨੰਬਰ 6 'ਚ ਅਦਿਤਯ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਮਹਿਲਾ ਉਮੀਦਵਾਰ ਸੋਨਲ ਬਾਂਸਲ ਨੇ ਵਾਰਡ ਨੰਬਰ 5 'ਚ, ਰੋਹਿਤ ਜੈਨ ਨੇ ਵਾਰਡ ਨੰਬਰ 15 'ਚ ਤੇ ਨਰਿੰਦਰ ਕੁਮਾਰ ਨੇ ਵਾਰਡ ਨੰਬਰ 16 'ਚ ਨਾਮਜ਼ਦਗੀ ਫਾਰਮ ਭਰੇ |

ਪਿਛਲੀ ਖ਼ਬਰ ਆਦਮਪੁਰ 'ਚ ਬੇਕਾਬੂ ਹੋਈ ਖੇਤਾਂ ਦੀ ਅੱਗ ਨੇ ਐੱਸ.ਡੀ.ਐੱਮ. ਦਫ਼ਤਰ ਨੂੰ ਪਾਇਆ ਘੇਰਾ ਅਗਲੀ ਖ਼ਬਰ ਆਦਮਪੁਰ 'ਚ ਬੇਕਾਬੂ ਹੋਈ ਖੇਤਾਂ ਦੀ ਅੱਗ ਨੇ ਐੱਸ.ਡੀ.ਐੱਮ. ਦਫ਼ਤਰ ਨੂੰ ਪਾਇਆ ਘੇਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।