27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡਾ. ਐੱਮ.ਡੀ. ਬੌਰੀ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ 23 ਤੱਕ <br/>

ਅਜੀਤ ਡੈਸਕ 19-05-2026
ਜਲੰਧਰ, 18 ਮਈ (ਐੱਮ. ਐੱਸ. ਲੋਹੀਆ) - ਡਾ. ਐੱਮ.ਡੀ. ਬੌਰੀ ਦੀ ਪਵਿੱਤਰ ਯਾਦ ਅਤੇ ''ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ'' ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ ਇੰਨੋਸੈਂਟ ਹਾਰਟਸ ਗਰੁੱਪ ਆਫ਼ ਹਸਪਤਾਲ ਵਲੋਂ 'ਦਿਸ਼ਾ : ੲੈਨ ਇਨੀਸ਼ੀਏਟਿਵ' ਦੇ ਤਹਿਤ ਅੱਜ ਤੋਂ ਮੁਫ਼ਤ ਮੈਡੀਕਲ ਸੇਵਾ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 18 ਮਈ ਤੋਂ 23 ਮਈ ਤੱਕ ਐੱਮ.ਡੀ. ਬੌਰੀ ਚੈਰੀਟੇਬਲ ਕਲੀਨਿਕ, ਪੰਜਪੀਰ ਚੌਕ, ਜਲੰਧਰ ਵਿਖੇ ਲਗਾਏ ਜਾ ਰਹੇ ਇਸ ਕੈਂਪ ਦਾ ਮੰਤਵ ਸਮਾਜ ਦੇ ਹਰ ਵਰਗ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉੁਣਾ ਅਤੇ ''ਹੈਲਥ ਫ਼ਾਰ ਆਲ, ਕੇਅਰ ਵਿਧ ਕੰਪੈਸ਼ਨ'' ਦੇ ਸੰਦੇਸ਼ ਨੂੰ ਸਾਕਾਰ ਕਰਨਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ | ਕੈਂਪ ਦੌਰਾਨ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਓ.ਪੀ.ਡੀ. ਅਤੇ ਲੈਬ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਇੰਨੋਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ, ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਿਖੇ ਫਿਜ਼ਿਓਥੈਰਪੀ, ਅੱਖਾਂ, ਦੰਦਾਂ ਅਤੇ ਨਿਊਟਿ੍ਸ਼ਨ ਐਂਡ ਡਾਇਟੀਟਿਕਸ ਵਿਭਾਗਾਂ ਵਲੋਂ ਮਾਹਿਰਾਂ ਦੀਆਂ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜੋ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਉਪਲਬਧ ਰਹਿਣਗੀਆਂ | ਸੰਸਥਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਇਸ ਮੁਫ਼ਤ ਸਿਹਤ ਸੇਵਾ ਕੈਂਪ ਦਾ ਲਾਭ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ, ਤਾਂ ਜੋ ਲੋੜਵੰਦ ਲੋਕ ਸਿਹਤ ਸਹੂਲਤਾਂ ਦਾ ਲਾਭ ਪ੍ਰਾਪਤ ਕਰ ਸਕਣ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਦਾਖ਼ਲਾ ਸ਼ੁਰੂ <br/> ਅਗਲੀ ਖ਼ਬਰ ਬਿਨਾਂ ਲਾਇਸੰਸ ਤੋਂ ਵੇਚੇ ਜਾ ਰਹੇ ਤੰਬਾਕੂ ਦੇ ਉਤਪਾਦ ਤੇ ਹੁੱਕਾ ਫਲੇਵਰ ਪੁਲਿਸ ਵਲੋਂ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।