ਜਲੰਧਰ, 18 ਮਈ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਗ਼ੈਰ-ਕਾਨੂੰਨੀ ਢੰਗ ਨਾਲ ਤੰਬਾਕੂ ਉਤਪਾਦ ਤੇ ਹੁੱਕਾ ਫਲੇਵਰ ਵੇਚਣ ਵਾਲੇ ਖਿਲਾਫ਼ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਮੁਲਜ਼ਮ ਦੀ ਪਛਾਣ ਸੀਤਾ ਰਾਮ ਚੌਧਰੀ ਵਾਸੀ ਦਰਭੰਗਾ (ਬਿਹਾਰ), ਹਾਲ ਵਾਸੀ ਖੁਰਲਾ ਕਿੰਗਰਾ ਵਜੋਂ ਹੋਈ ਹੈ | ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮ ਤੇ ਦੁਕਾਨ ਮਾਲਕ ਵਿਨੇ ਬਖਸ਼ੀ ਪੁੱਤਰ ਵਿਜੇ ਬਖਸ਼ੀ ਵਾਸੀ ਬੈਂਕ ਇਨਕਲੇਵ ਖ਼ਿਲਾਫ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2003 ਤਹਿਤ ਕੇਸ ਦਰਜ ਕਰ ਲਿਆ ਹੈ | ਛਾਪੇਮਾਰੀ ਦੌਰਾਨ ਪੁਲਿਸ ਨੇ ਦੁਕਾਨ ਤੋਂ ਹੁੱਕਾ ਫਲੇਵਰ ਅਤੇ ਵੱਖ-ਵੱਖ ਕੰਪਨੀਆਂ ਦੇ ਤੰਬਾਕੂ ਉਤਪਾਦਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਵੰਤ ਕੌਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੋਤਾ ਸਿੰਘ ਮਾਰਕੀਟ ਵਿਚ ਸਥਿਤ 3 ਜੀ ਹੱਟ ਨਾਮ ਦੀ ਦੁਕਾਨ 'ਤੇ ਬਿਨਾਂ ਲਾਇਸੰਸ ਤੇ ਬਿਨਾਂ ਮਨਜ਼ੂਰੀ ਲਏ ਤੰਬਾਕੂ ਉਤਪਾਦ ਤੇ ਹੁੱਕਾ ਫਲੇਵਰ ਵੇਚੇ ਜਾ ਰਹੇ ਹਨ | ਇਸ 'ਤੇ ਉਨ੍ਹਾਂ ਨੇ ਟੀਮ ਸਮੇਤ ਉਕਤ ਦੁਕਾਨ 'ਤੇ ਛਾਪੇਮਾਰੀ ਕੀਤੀ ਤਾਂ ਮੌਕੇ 'ਤੇ ਮੌਜੂਦ ਇਕ ਵਿਅਕਤੀ ਨੂੰ ਉਕਤ ਤੰਬਾਕੂ ਉਤਪਾਦ ਵੇਚਣ ਦੇ ਦੋਸ਼ ਵਿਚ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਤੰਬਾਕੂ ਉਤਪਾਦਾਂ 'ਚ ਬਹੁਤ ਸਾਰੇ ਵਿਦੇਸ਼ੀ ਤੇ ਪ੍ਰੀਮੀਅਮ ਫਲੇਵਰ ਸ਼ਾਮਲ ਹਨ | ਇਸ ਤੋਂ ਇਲਾਵਾ 7 ਡਿਸਪੋਜੇਬਲ ਈ-ਸਿਗਰੇਟ ਯੰਤਰ ਵੀ ਜ਼ਬਤ ਕੀਤੇ ਗਏ ਹਨ | ਪੁਲਿਸ ਅਨੁਸਾਰ ਬਰਾਮਦ ਕੀਤੇ ਗਏ ਸਾਮਾਨ ਵਿਚ ਡਰੀਮ ਲਵ, ਮਿੰਟ ਚਾਕਲੇਟ ਚਿੱਪ, ਮਸਾਲਾ ਚਾਏ, ਬਲੈਕ ਡਬਲ ਐਪਲ, ਲਵ 66 ਅਤੇ ਸਕਾਈ ਫਾਲ ਵਰਗੇ ਫਲੇਵਰ ਸ਼ਾਮਲ ਹਨ, ਜੋ ਕਿ ਬਿਨਾਂ ਲਾਇਸੈਂਸ ਤੋਂ ਵੇਚੇ ਜਾ ਰਹੇ ਸਨ | ਪੁਲਿਸ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਵਿਨੇ ਬਖਸ਼ੀ ਫਿਲਹਾਲ ਫਰਾਰ ਹੈ ਅਤੇ ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਰਿਕਾਰਡ ਵਿਨੇ ਬਖਸ਼ੀ ਖ਼ਿਲਾਫ ਪਹਿਲਾਂ ਵੀ ਇਸ ਤਰ੍ਹਾਂ ਦਾ ਕੇਸ ਦਰਜ ਹੈ | ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਕਿਹਾ ਕਿ ਸ਼ਹਿਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੇ ਤੰਬਾਕੂ ਪਦਾਰਥਾਂ ਤੋਂ ਬਚਾਉਣ ਲਈ ਅਜਿਹੇ ਨਾਜਾਇਜ਼ ਵਪਾਰੀਆਂ ਖ਼ਿਲਾਫ ਮੁਹਿੰਮ