07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਟਰਾਂਸਫ਼ਾਰਮਰ ਲਗਾਉਣ ਨੂੰ ਲੈ ਕੇ ਨਿਊ ਦਸਮੇਸ਼ ਨਗਰ ਵਿਚ ਹੰਗਾਮਾ, ਆਪਸ ਵਿਚ ਭਿੜੇ ਲੋਕ <br/>

ਅਜੀਤ ਡੈਸਕ 23-05-2026
ਜਲੰਧਰ, 22 ਮਈ (ਸ਼ਿਵ)-ਵਾਰਡ ਨੰਬਰ 51 ਕਬੀਰ ਧਰਮਸ਼ਾਲਾ ਦੇ ਕੋਲ ਸੀ ਬਲਾਕ ਨਿਊ ਦਸਮੇਸ਼ ਨਗਰ ਵਿਚ ਅੱਜ ਲੋਕ ਇਕ ਛੋਟੀ ਗਲੀ ਵਿਚ ਟਰਾਂਸਫ਼ਾਰਮਰ ਲਗਾਉਣ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ | ਬਾਅਦ ਵਿਚ ਇਲਾਕੇ ਦੇ ਮੁਹਤਬਰ ਲੋਕਾਂ ਨੇ ਆ ਕੇ ਵਿਚ ਬਚਾਅ ਕੀਤਾ | ਇਹ ਹੰਗਾਮਾ ਕਾਫੀ ਸਮੇਂ ਤੱਕ ਚੱਲਦਾ ਰਿਹਾ | ਮੌਕੇ 'ਤੇ ਪੁੱਜੇ ਭਾਜਪਾ ਆਗੂ ਦਰਸ਼ਨ ਭਗਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਲੀ ਵਿਚ ਪਾਵਰਕਾਮ ਵਲੋਂ ਇਕ ਵਾਧੂ ਛੋਟਾ ਟਰਾਂਸਫ਼ਾਰਮਰ ਲਗਾਇਆ ਗਿਆ ਸੀ ਪਰ ਉਸ ਨੂੰ ਖੰਭੇ 'ਤੇ ਨਹੀਂ ਲਗਾਇਆ ਗਿਆ ਸੀ | ਕਾਫੀ ਛੋਟੀ ਗਲੀ ਵਿਚ ਲੋਕਾਂ ਦਾ ਲੰਘਣਾ ਵੀ ਔਖਾ ਹੋ ਜਾਂਦਾ ਸੀ | ਉਸ ਨੂੰ ਕਈ ਬਾਰ ਖੰਭਿਆਂ ਦੇ ਉੱਪਰ ਲਗਾਉਣ ਲਈ ਕਿਹਾ ਗਿਆ ਸੀ ਪਰ ਇਸ ਦੇ ਬਾਵਜੂਦ ਮੰਗ ਪੂਰੀ ਨਹੀਂ ਕੀਤੀ ਗਈ | ਬੀਤੀ ਰਾਤ ਜਦੋਂ ਓਵਰ ਲੋਡ ਕਰਕੇ ਦੋਵੇਂ ਟਰਾਂਸਫ਼ਾਰਮਰ ਸੜ ਗਏ ਸੀ ਤਾਂ ਉਸ ਵੇਲੇ ਬਿਜਲੀ ਕਰਮਚਾਰੀ ਇਸ ਨੂੰ ਠੀਕ ਕਰਨ ਲਈ ਆਏ ਸਨ | ਰਾਤ ਜ਼ਿਆਦਾ ਹੋਣ ਕਰਕੇ ਅੱਜ ਸਵੇਰੇ ਜਦੋਂ ਬਿਜਲੀ ਕਰਮਚਾਰੀ ਆਏ ਤਾਂ ਉਨਾਂ ਕੋਲ ਇਹ ਮੰਗ ਕੀਤੀ ਗਈ ਕਿ ਉਹ ਤਾਂ ਹੀ ਕੰਮ ਕਰਨ ਦੇਣਗੇ ਪਹਿਲਾਂ ਜ਼ਮੀਨ 'ਤੇ ਹੇਠਾਂ ਰੱਖੇ ਛੋਟੇ ਟਰਾਂਸਫ਼ਾਰਮਰ ਨੂੰ ਹੋਰ ਜਗਾ ਤਬਦੀਲ ਕੀਤਾ ਜਾਵੇ ਅਤੇ ਪਹਿਲੇ ਲੱਗੇ ਟਰਾਂਸਫ਼ਾਰਮਰ ਦੀ ਸਮਰੱਥਾ ਵਧਾਈ ਜਾਵੇ | ਜਦੋਂ ਇਕ ਥਾਂ 'ਤੇ ਛੋਟਾ ਟਰਾਂਸਫ਼ਾਰਮਰ ਲਗਾਇਆ ਜਾਣ ਲੱਗਾ ਤਾਂ ਕੁੱਝ ਲੋਕਾਂ ਵਲੋਂ ਇਸ ਨੂੰ ਆਪਣੇ ਘਰ ਦੇ ਨੇੜੇ ਲਗਾਉਣ ਦਾ ਵਿਰੋਧ ਕੀਤਾ ਗਿਆ ਤੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ | ਦਰਸ਼ਨ ਭਗਤ ਦਾ ਕਹਿਣਾ ਸੀ ਕਿ ਇਕ ਹੰਗਾਮੇ ਵਿਚ ਇਕ ਲੜਕੀ ਦੀ ਉਂਗਲ ਨੂੰ ਕਿਸੇ ਨੇ ਕੱਟ ਦਿੱਤਾ ਤਾਂ ਇਸੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤਾਂ ਬਾਅਦ ਵਿਚ ਮੌਕੇ 'ਤੇ ਪੁਲਿਸ ਨੇ ਪੁੱਜ ਕੇ ਝਗੜਾ ਖ਼ਤਮ ਕਰਵਾਇਆ | ਦਰਸ਼ਨ ਭਗਤ ਦਾ ਕਹਿਣਾ ਸੀ ਕਿ ਦੁਪਹਿਰ ਤੱਕ ਵੀ ਬਿਜਲੀ ਠੀਕ ਨਹੀਂ ਹੋਈ ਸੀ | ਉਨਾਂ ਕਿਹਾ ਕਿ ਛੋਟੇ ਟਰਾਂਸਫ਼ਾਰਮਰ ਨੂੰ ਹੋਰ ਕਿਧਰੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ | ਦਰਸ਼ਨ ਭਗਤ ਦਾ ਕਹਿਣਾ ਸੀ ਕਿ ਉਹ ਛੋਟਾ ਟਰਾਂਸਫ਼ਾਰਮਰ ਇਸ ਕਰਕੇ ਜਗਾ ਲਗਵਾਉਣਾ ਚਾਹੁੰਦੇ ਸੀ ਕਿਉਂਕਿ ਗਲੀ ਐਨੀ ਜ਼ਿਆਦਾ ਛੋਟੀ ਸੀ ਕਿ ਸੀਵਰੇਜ ਬੰਦ ਹੋਣ ਕਰਕੇ ਸਹੀ ਤਰੀਕੇ ਨਾਲ ਮਸ਼ੀਨ ਸਫ਼ਾਈ ਨਹੀਂ ਕਰ ਸਕਦੀ ਸੀ ਤੇ ਇਸ ਤੋਂ ਇਲਾਵਾ ਟਰਾਂਸਫ਼ਾਰਮਰ ਹੇਠਾਂ ਹੋਣ ਕਰਕੇ ਬਰਸਾਤਾਂ ਵਿਚ ਲੋਕਾਂ ਨੂੰ ਕਰੰਟ ਲੱਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ |

ਪਿਛਲੀ ਖ਼ਬਰ ਜਾਅਲਸਾਜ਼ੀ ਰਾਹੀਂ ਬਜ਼ੁਰਗ ਨਾਲ 18 ਲੱਖ ਦੀ ਠੱਗੀ ਮਾਰਨ ਵਾਲੀ ਔਰਤ 'ਤੇ ਕੇਸ ਦਰਜ ਅਗਲੀ ਖ਼ਬਰ ਸਬ-ਰਜਿਸਟਰਾਰ ਦਫ਼ਤਰ 'ਚ ਫੋਟੋ ਖਿੱਚਣ ਨੂੰ ਲੈ ਕੇ ਹੰਗਾਮਾ, ਮਾਮਲਾ ਹੱਥੋਪਾਈ ਤੱਕ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।