07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜਾਅਲਸਾਜ਼ੀ ਰਾਹੀਂ ਬਜ਼ੁਰਗ ਨਾਲ 18 ਲੱਖ ਦੀ ਠੱਗੀ ਮਾਰਨ ਵਾਲੀ ਔਰਤ 'ਤੇ ਕੇਸ ਦਰਜ

ਅਜੀਤ ਡੈਸਕ 23-05-2026
ਜਲੰਧਰ, 22 ਮਈ (ਜਤਿੰਦਰ ਪੰਮੀ)-ਜਾਅਲਸਾਜ਼ੀ ਰਾਹੀਂ 73 ਸਾਲਾ ਬਜ਼ੁਰਗ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਪੁਲਿਸ ਨੇ ਲੰਬੀ ਜਾਂਚ ਉਪਰੰਤ ਥਾਣਾ ਡਵੀਜ਼ਨ ਨੰਬਰ-6 ਵਿਚ ਬੀਐਨਐਸ ਦੀ ਧਾਰਾ 318 (4) ਤੇ 319 (2) ਤਹਿਤ ਕੇਸ ਦਰਜ ਕਰ ਲਿਆ ਹੈ | ਦੱਸਣਯੋਗ ਹੈ ਕਿ ਮਾਡਲ ਟਾਊਨ ਵਾਸੀ ਕੇਵਲ ਕਿ੍ਸ਼ਨ ਵਾਸੀ ਪ੍ਰਕਾਸ਼ ਨਗਰ ਮਾਡਲ ਟਾਊਨ ਨੇ 29 ਅਗਸਤ 2025 'ਚ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀਆਂ ਮਾਡਲ ਟਾਊਨ 'ਚ 9 ਦੁਕਾਨਾਂ ਹਨ, ਜਿਨ੍ਹਾਂ 'ਚੋਂ 6 ਕਿਰਾਏ 'ਤੇ ਦਿੱਤੀਆਂ ਹੋਈਆਂ ਸਨ | ਉਨ੍ਹਾਂ ਨੇ ਪਿੰਡ ਸਾਬੋਵਾਲ ਵਾਸੀ ਜਗਦੀਸ਼ ਉਰਫ ਦੀਸ਼ਾ ਨੂੰ 3 ਦੁਕਾਨਾਂ ਖਾਲੀ ਕਰਵਾਉਣ ਲਈ ਕਿਹਾ ਸੀ | ਦੀਸ਼ੇ ਨੇ ਇਹ ਸਾਰੀ ਗੱਲ ਸੁਰਿੰਦਰ ਕੌਰ ਵਾਸੀ ਪੰਜਾਬੀ ਬਾਗ ਪਠਾਨਕੋਟ ਰੋਡ ਨੂੰ ਦੱਸੀ, ਜੋ ਕਿ ਆਪਣੇ ਆਪ ਨੂੰ ਤਹਿਸੀਲਦਾਰ ਦੱਸਦੀ ਸੀ, ਨੇ ਉਨ੍ਹਾਂ ਦੀਆਂ ਤਿੰਨ ਦੁਕਾਨਾਂ ਖਾਲੀ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ | ਇਸ ਕੰਮ ਲਈ ਸੁਰਿੰਦਰ ਕੌਰ ਨੇ 20 ਲੱਖ ਰੁਪਏ ਮੰਗੇ | ਇਸੇ ਦੌਰਾਨ ਆਏ ਫੋਨ 'ਤੇ ਬੋਲਦੀ ਔਰਤ ਨੇ ਆਪਣਾ ਨਾਂ ਮਨਦੀਪ ਕੌਰ ਦੱਸਦਿਆਂ ਕਿਹਾ ਕਿ ਉਹ ਜੱਜ ਹੈ ਤੇ ਉਸ ਨੇ ਵੀ ਦੁਕਾਨਾਂ ਖਾਲੀ ਕਰਵਾਉਣ ਲਈ ਰਕਮ ਮੰਗੀ | ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਉਪਰੰਤ ਆਪਣੇ ਨੂੰ ਜੱਜ ਦਾ ਰੀਡਰ ਆਖਦੇ ਵਿਅਕਤੀ ਨੇ ਫੋਨ 'ਤੇ ਕਿਹਾ ਕਿ ਸੁਰਿੰਦਰ ਕੌਰ ਨੇ ਆਖਿਆ ਹੈ ਕਿ ਉਨ੍ਹਾਂ ਕੋਲੋਂ ਉਕਤ ਰਕਮ ਲੈ ਲਵੇ | ਜਦੋਂ ਸ਼ਿਕਾਇਤਕਰਤਾ ਨੇ ਰਕਮ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਸੁਰਿੰਦਰ ਕੌਰ ਨੇ ਵੱਖ-ਵੱਖ ਨੰਬਰਾਂ ਤੋਂ ਫੋਨ ਕਰਵਾ ਕੇ ਪਤੀ-ਪਤਨੀ ਨੂੰ ਜਾਨੋਂ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ | ਡਰ ਕਾਰਨ ਉਨ੍ਹਾਂ ਨੇ ਰਕਮ ਦੇਣ ਲਈ ਹਾਂ ਕਰ ਦਿੱਤੀ ਤਾਂ 2 ਅਗਸਤ 2025 ਨੂੰ ਸੁਰਿੰਦਰ ਕੌਰ ਉਨ੍ਹਾਂ ਦੇ ਘਰ ਟੈਕਸੀ ਰਾਹੀਂ ਆਈ ਤੇ 10 ਲੱਖ ਰੁਪਏ ਲੈ ਕੇ ਚਲੀ ਗਈ ਅਤੇ ਰਕਮ ਵਾਲਾ ਬੈਗ ਕੋਰਟ ਕੰਪਲੈਕਸ ਅੰਦਰ ਲੈ ਕੇ ਗਈ ਤੇ ਖਾਲੀ ਬੈਗ ਲੈ ਕੇ ਵਾਪਸ ਆ ਗਈ | ਉਸ ਨੇ ਕਿਹਾ ਕਿ ਰਕਮ ਜੱਜ ਨੂੰ ਦੇ ਦਿੱਤੀ ਹੈ | 1-2 ਤਰੀਕਾਂ 'ਚ ਫੈਸਲਾ ਤੁਹਾਡੇ ਹੱਕ 'ਚ ਹੋ ਜਾਵੇਗਾ | ਚਾਰ ਦਿਨਾਂ ਬਾਅਦ ਫਿਰ 6 ਅਗਸਤ 2025 ਨੂੰ 8 ਲੱਖ ਰੁਪਏ ਹੋਰ ਆਪਣੀ ਪਤਨੀ, ਧੀ ਤੇ ਆਪਣੇ ਬੈਂਕ ਖਾਤੇ 'ਚੋਂ ਕਢਵਾ ਕੇ ਸੁਰਿੰਦਰ ਕੌਰ ਨੂੰ ਦਿੱਤੇ | ਇਸ ਦੇ ਬਾਵਜੂਦ ਉਹ ਦੁਕਾਨਾਂ ਖਾਲੀ ਨਾ ਕਰਵਾ ਸਕੀ ਤਾਂ ਪੀੜਤ ਵਲੋਂ ਪੁੱਛੇ ਜਾਣ 'ਤੇ ਪਹਿਲਾਂ ਟਾਲ-ਮਟੋਲ ਕਰਦੀ ਰਹੀ ਅਤੇ ਫਿਰ ਧਮਕੀਆਂ ਦੇਣ ਲੱਗੀ ਕਿ ਉਸ ਦੀ ਕਾਫੀ ਪਹੁੰਚ ਹੈ ਜੋ ਕਰਨਾ ਹੈ ਕਰ ਲਵੋ | ਇਸ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਤੇ ਜਾਅਲਸਾਜ਼ੀ ਦਾ ਸ਼ਿਕਾਰ ਹੋਏ ਹਨ | ਕੇਵਲ ਕ੍ਰਿਸ਼ਨ ਨੇ ਸ਼ਿਕਾਇਤ ਦੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ | ਸ਼ਿਕਾਇਤ ਤੋਂ ਬਾਅਦ ਏਸੀਪੀ ਮਾਡਲ ਟਾਊਨ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਸੁਰਿੰਦਰ ਕੌਰ ਨੂੰ ਦੋਸ਼ੀ ਪਾਇਆ ਗਿਆ | ਪੁਲਿਸ ਨੇ ਇਸ ਮਾਮਲੇ 'ਚ ਡੀਏ ਲੀਗਲ ਦੀ ਰਾਏ ਲੈਣ ਉਪਰੰਤ ਸੁਰਿੰਦਰ ਕੌਰ ਖ਼ਿਲਾਫ਼ ਲੰਘੀ 12 ਮਈ ਨੂੰ ਮਾਮਲਾ ਦਰਜ ਕਰ ਲਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸੁਰਿੰਦਰ ਕੌਰ ਖ਼ਿਲਾਫ਼ ਠੱਗੀ ਦੇ ਹੋਰ ਮਾਮਲੇ ਵੀ ਦਰਜ ਹਨ |
ਪਿਛਲੀ ਖ਼ਬਰ 29ਵੇਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਵਿੱਚ ਭਾਰਤੀ ਸਪਰਿੰਟਿੰਗ ਦਾ ਨਵਾਂ ਯੁੱਗ <br/> ਅਗਲੀ ਖ਼ਬਰ ਟਰਾਂਸਫ਼ਾਰਮਰ ਲਗਾਉਣ ਨੂੰ ਲੈ ਕੇ ਨਿਊ ਦਸਮੇਸ਼ ਨਗਰ ਵਿਚ ਹੰਗਾਮਾ, ਆਪਸ ਵਿਚ ਭਿੜੇ ਲੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।