07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਵੀਰੇਨ, ਜਪਲੀਨ ਅਤੇ ਅਭਿਮਨਿਊ ਨੇ ਦੋਹਰੇ ਖਿਤਾਬ 'ਤੇ ਕੀਤਾ ਕਬਜ਼ਾ

ਜੇਤੂ ਖਿਡਾਰੀਆਂ ਨਾਲ ਮੁੱਖ ਮਹਿਮਾਨ ਰਜਿੰਦਰ ਬੇਰੀ ਨਾਲ ਪੰਜਾਬ ਬੈਡਮਿੰਟਨ ਐਸੋਸੀਏਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਤੇ ਹੋਰ ਅਹੁਦੇਦਾਰ | ਤਸਵੀਰ : ਮੁਨੀਸ਼ <br/> 23-05-2026
ਜਲੰਧਰ, 22 ਮਈ (ਡਾ.ਜਤਿੰਦਰ ਸਾਬੀ)-ਸਥਾਨਕ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿੱਚ ਆਯੋਜਿਤ ਚਾਰ ਦਿਨਾਂ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਅੱਜ ਸਫਲਤਾਪੂਰਵਕ ਸਮਾਪਨ ਹੋ ਗਿਆ | ਇਹ ਚੈਂਪੀਅਨਸ਼ਿਪ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਦੇਖ ਰੇਖ ਹੇਠ ਕਰਵਾਈ ਗਈ, ਜਿਸ ਵਿੱਚ ਸੂਬੇ ਭਰ ਤੋਂ ਨੌਜਵਾਨ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਅੰਡਰ-17 ਵਰਗ ਵਿੱਚ ਜਲੰਧਰ ਦੇ ਵੀਰੇਨ ਸੇਠ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ੋਰਾਵਰ ਸਿੰਘ ਦੇ ਨਾਲ ਲੜਕੇ ਵਰਗ ਦੇ ਡਬਲਜ਼ ਖਿਤਾਬ ਜਿੱਤਣ ਦੇ ਨਾਲ-ਨਾਲ ਲੜਕੇ ਸਿੰਗਲਜ਼ ਦਾ ਖਿਤਾਬ ਵੀ ਆਪਣੇ ਨਾਮ ਕੀਤਾ | ਇਸੇ ਤਰ੍ਹਾਂ ਇਨਾਇਤ ਗੁਲਾਟੀ ਨੇ ਗਰਲਜ਼ ਸਿੰਗਲਜ਼ ਦਾ ਖਿਤਾਬ ਜਿੱਤਿਆ | ਅੰਡਰ-15 ਵਰਗ ਵਿੱਚ ਅਭਿਮਨਿਊ ਸਿੰਘ ਨੇ ਲੜਕੇ ਸਿੰਗਲਜ਼ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਜ਼ੋਰਾਵਰ ਸਿੰਘ ਨਾਲ ਮਿਲ ਕੇ ਲੜਕੇ ਡਬਲਜ਼ ਚੈਂਪੀਅਨਸ਼ਿਪ ਵੀ ਜਿੱਤੀ | ਦੂਜੇ ਪਾਸੇ ਜਪਲੀਨ ਕੌਰ ਨੇ ਗਰਲਜ਼ ਸਿੰਗਲਜ਼ ਦਾ ਖਿਤਾਬ ਜਿੱਤਣ ਦੇ ਨਾਲ-ਨਾਲ ਆਰਾਧਿਆ ਸਿੰਘ ਦੇ ਨਾਲ ਮਿਲ ਕੇ ਲੜਕੀਆਂ ਦੇ ਡਬਲਜ਼ ਟ੍ਰਾਫੀ ਵੀ ਆਪਣੇ ਨਾਮ ਕੀਤੀ | ਇਨਾਮ ਵੰਡ ਸਮਾਰੋਹ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਜੇਤੂਆਂ ਅਤੇ ਉਪ-ਜੇਤੂਆਂ ਨੂੰ ਟ੍ਰਾਫੀਆਂ, ਨਕਦ ਇਨਾਮ ਅਤੇ ਹੋਰ ਇਨਾਮ ਵੰਡੇ | ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜਿੰਦਰ ਬੇਰੀ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਤੰਦਰੁਸਤ, ਸਰਗਰਮ ਅਤੇ ਸਰੀਰਕ ਤੌਰ 'ਤੇ ਫਿੱਟ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ, ਸਮਰਪਣ, ਯੋਗ ਅਗਵਾਈ ਸਮਰੱਥਾ ਅਤੇ ਦੂਜਿਆਂ ਪ੍ਰਤੀ ਸਤਿਕਾਰ ਵਰਗੀਆਂ ਮਹੱਤਵਪੂਰਨ ਜੀਵਨ ਮੁੱਲਾਂ ਦੀ ਸਿੱਖਿਆ ਵੀ ਦਿੰਦੀਆਂ ਹਨ | ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 23 ਜਿਲਿ੍ਹਆਂ ਤੋਂ ਲਗਭਗ 400 ਖਿਡਾਰੀਆਂ ਨੇ ਭਾਗ ਲਿਆ | ਚਾਰ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਅੰਡਰ-15 ਅਤੇ ਅੰਡਰ-17 ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਦੇ ਕੁੱਲ 10 ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ 500 ਤੋਂ ਵੱਧ ਮੈਚ ਖੇਡੇ ਗਏ | ਇਸ ਮੌਕੇ 'ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਨਰੇਸ਼ ਬੁੱਧੀਆ, ਕੁਸੁਮ ਕੈਪੀ ਅਤੇ ਧੀਰਜ ਸ਼ਰਮਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਬਿੱਲ ਕਲਰਕਾਂ ਦੀ ਬਦਲੀ ਤੋਂ ਨਾਰਾਜ਼ ਨਗਰ ਨਿਗਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਨੂੰ 5 ਸਾਲ ਕੈਦ ਤੇ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।