07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਲੈਕਸੀ ਹੌਂਡਾ 'ਚ ਲਾਂਚ ਹੋਈ ਨਵੀਂ ਹੌਂਡਾ ਸਿਟੀ <br/>

ਅਜੀਤ ਡੈਸਕ 23-05-2026
ਜਲੰਧਰ, 22 ਮਈ (ਐੱਮ.ਐੱਸ. ਲੋਹੀਆ)-ਹੌਂਡਾ ਕਾਰਜ ਇੰਡੀਆ ਲਿਮਿਟਿਡ ਨੇ ਗਲੈਕਸੀ ਹੌਂਡਾ ਦੇ ਸਹਿਯੋਗ ਨਾਲ ਜਲੰਧਰ 'ਚ ਕਰਵਾਏ ਇਕ ਸ਼ਾਨਦਾਰ ਸਮਾਗਮ ਦੌਰਾਨ ਨਵੀਂ ਹੌਂਡਾ ਸਿਟੀ ਲਾਂਚ ਕੀਤੀ ਹੈ | ਇਸ ਮੌਕੇ ਗੈਲੇਕਸੀ ਹੌਂਡਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਪਰੂਥੀ ਅਤੇ ਕਰਮਜੋਤ ਸਿੰਘ ਪਰੂਥੀ ਨੇ ਕਿਹਾ ਕਿ ਨਵੀਂ ਹੌਂਡਾ ਸਿਟੀ ਨੂੰ ਨਵੇਂ ਅਤੇ ਆਕਰਸ਼ਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ, ਜਿਸ 'ਚ ਆਧੁਨਿਕ ਅਤੇ ਐਡਵਾਂਸ ਫੀਚਰ ਸ਼ਾਮਲ ਕੀਤੇ ਗਏ ਹਨ ਤਾਂ ਜੋ ਗਾਹਕਾਂ ਨੂੰ ਪ੍ਰੀਮੀਅਮ ਡਰਾਈਵਿੰਗ ਅਨੁਭਵ ਮਿਲ ਸਕੇ | ਨਵੀਂ ਹੌਂਡਾ ਸਿਟੀ 'ਚ ਸਿਗਨੇਚਰ ਐੱਲ.ਈ.ਡੀ. ਹੈੱਡਲੈਂਪ ਕਨੈਕਟਿੰਗ ਲਾਈਟਸ, 360 ਡਿਗਰੀ ਕੈਮਰਾ, ਵੈਂਟੀਲੇਟਿਡ ਸੀਟਾਂ ਅਤੇ ਐਂਬੀਅੰਟ ਲਾਈਟਿੰਗ ਵਰਗੇ ਪ੍ਰੀਮੀਅਮ ਫ਼ੀਚਰ ਦਿੱਤੇ ਗਏ ਹਨ | ਇਹ ਕਾਰ ਪੈਟਰੋਲ ਅਤੇ ਈ:ਐੱਚ.ਈ.ਵੀ. (ਹਾਈਬਿ੍ਡ) ਦੋਵੇਂ ਵੇਰੀਅੰਟਸ 'ਚ ਉਪਲਬਧ ਹੈ ਅਤੇ ਇਸ ਨੂੰ ਛੇ ਆਕਰਸ਼ਕ ਰੰਗਾਂ 'ਚ ਲਾਂਚ ਕੀਤਾ ਗਿਆ ਹੈ | ਕਾਰ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ | ਇਸ ਲਾਂਚ ਸਮਾਗਮ 'ਚ ਵਿਸ਼ੇਸ਼ ਤÏਰ 'ਤੇ ਡਾ. ਸੀ. ਐੱਸ. ਪਰੂਥੀ, ਪ੍ਰੈਜ਼ੀਡੈਂਟ ਪੀ.ਐੱਮ.ਸੀ. ਪੰਜਾਬ ਅਤੇ ਚੇਅਰਮੈਨ ਕੈਪੀਟੋਲ ਹਸਪਤਾਲ, ਡਾ. ਹਰਨੂਰ ਸਿੰਘ ਪਰੂਥੀ, ਡਾਇਰੈਕਟਰ, ਕੈਪੀਟੋਲ ਹਸਪਤਾਲ ਜਲੰਧਰ ਅਤੇ ਜਤਿਨ ਸ਼ਰਮਾ, ਰੀਜਨਲ ਹੈੱਡ, ਆਈ.ਸੀ.ਆਈ.ਸੀ.ਆਈ. ਬੈਂਕ ਜਲੰਧਰ ਹਾਜ਼ਰ ਰਹੇ | ਇਸ ਮੌਕੇ ਗੈਲੇਕਸੀ ਹੌਂਡਾ ਦੇ ਡੀ.ਜੀ.ਐੱਮ. ਅਜੈ ਸ਼ਰਮਾ, ਸੇਲਜ਼ ਮੈਨੇਜਰ ਪਿਯੂਸ਼ ਸਰੀਨ ਸਮੇਤ ਹੋਰ ਟੀਮ ਮੈਂਬਰ ਅਤੇ ਮਾਣਯੋਗ ਮਹਿਮਾਨ ਵੀ ਮੌਜੂਦ ਰਹੇ |

ਪਿਛਲੀ ਖ਼ਬਰ ਦੇਸ਼ ਦੀ ਯੋਜਨਾਬੰਦੀ, ਵਿਕਾਸ ਅਤੇ ਭਵਿੱਖ ਦੀ ਨਵੀਂ ਦਿਸ਼ਾ ਤੈਅ ਕਰੇਗੀ ਜਨਗਣਨਾ-ਅੰਜੂ ਬਾਲਾ ਅਗਲੀ ਖ਼ਬਰ ਅਰਥਵਿਵਸਥਾ ਦੀ ਮਜ਼ਬੂਤੀ ਲਈ ਸਵਦੇਸ਼ੀ ਵਸਤਾਂ ਦੀ ਵਧੇਰੇ ਵਰਤੋਂ ਦਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।