26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਆਪ' ਆਗੂ ਇੰਦਰਵੰਸ਼ ਸਿੰਘ ਚੱਢਾ ਨੂੰ ਸਦਮਾ; ਮਾਤਾ ਦਾ ਦਿਹਾਂਤ, ਅੰਤਿਮ ਸੰਸਕਾਰ 'ਚ ਪੁੱਜੇ ਪਤਵੰਤੇ <br/>

ਸ਼ਨਿਚਰਵਾਰ ਨੂੰ 'ਆਪ' ਆਗੂ ਤੇ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਇੰਦਰਵੰਸ਼ ਸਿੰਘ ਚੱਢਾ ਦੇ ਮਾਤਾ ਮਨਜੀਤ ਕੌਰ ਚੱਢਾ ਦੇ ਅੰਤਿਮ ਸੰਸਕਾਰ ਮੌਕੇ ਆਖਰੀ ਰਸਮਾਂ 'ਚ ਸ਼ਾਮਿਲ ਪਰਿਵਾਰਕ ਮੈਂਬਰ ਤੇ ਪਤਵੰਤੇ | ਤਸਵੀਰ-ਅਜੀਤ <br/> 24-05-2026
ਜਲੰਧਰ, 23 ਮਈ (ਜਤਿੰਦਰ ਪੰਮੀ)-ਆਮ ਆਦਮੀ ਪਾਰਟੀ ਦੇ ਆਗੂ ਤੇ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਇੰਦਰਵੰਸ਼ ਸਿੰਘ ਚੱਢਾ ਅਤੇ ਹਰਵੰਸ਼ ਸਿੰਘ ਚੱਢਾ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ ਚੱਢਾ ਪਤਨੀ ਤੇਜਵੰਸ਼ ਸਿੰਘ ਚੱਢਾ ਦਾ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮਾਤਾ ਮਨਜੀਤ ਕੌਰ ਦਾ ਬਾਅਦ ਦੁਪਹਿਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਚੱਢਾ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਅਤੇ ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਨੇ ਮਿ੍ਤਕ ਦੇਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਅੰਤਿਮ ਸੰਸਕਾਰ 'ਚ ਹਾਜ਼ਰ ਆਗੂਆਂ ਵਿਚ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਆਤਮਪ੍ਰਕਾਸ਼ ਸਿੰਘ ਬਬਲੂ, ਬਾਰੀ ਸਲਮਾਨੀ, ਸੁਭਾਸ਼ ਸ਼ਰਮਾ, ਅਰਸ਼ ਮਾਹਲ, ਅਨਮੋਲ ਖੰਨਾ, ਸੁਰੇਸ਼ ਗੁਪਤਾ, ਹਰਜੀਤ ਸਿੰਘ, ਨਵਨੀਤ ਸਿੰਘ ਜੁਨੇਜਾ, ਸੁਖਵਿੰਦਰ ਸਿੰਘ, ਸੁਮਿਤ ਸ਼ਰਮਾ, ਨਰਿੰਦਰ ਸਿੰਘ, ਇੰਦਰਜੀਤ ਸਿੰਘ ਭਾਟੀਆ, ਅਮਰਜੋਤ ਸਿੰਘ, ਅਮਿਤ ਸਹਿਗਲ, ਅਮਿਤ ਢੱਲ, ਨਯਨ ਛਾਬੜਾ, ਉੱਤਮ ਚੱਢਾ, ਨਵਨੀਤ ਭਸੀਨ, ਅਸ਼ਵਨੀ ਅਗਰਵਾਲ, ਪਰਵੀਨ ਅਗਰਵਾਲ, ਰਵਿੰਦਰ ਬਾਂਸਲ ਅਤੇ ਹੋਰ ਸ਼ਾਮਲ ਸਨ | 'ਆਪ' ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ ਨੇ ਦੱਸਿਆ ਕਿ ਮਾਤਾ ਮਨਜੀਤ ਕੌਰ ਚੱਢਾ ਨਮਿਤ ਭੋਗ ਤੇ ਅੰਤਿਮ ਅਰਦਾਸ 27 ਮਈ ਬੁੱਧਵਾਰ ਨੂੰ ਸਵੇਰੇ 12.30 ਤੋਂ 2 ਵਜੇ ਤਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਵੇਗੀ |

ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਸਮਾਧਾਨ ਕੈਂਪ ਦੌਰਾਨ 300 ਸ਼ਿਕਾਇਤਾਂ ਦਾ ਕੀਤਾ ਨਿਬੇੜਾ <br/> ਅਗਲੀ ਖ਼ਬਰ ਵਾਰਡ ਨੰ. 6 ਅਤੇ 7 'ਚ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਸਾਬਕਾ ਵਿਧਾਇਕ ਨਾਗਰਾ ਨੇ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।