26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਮਿਸ਼ਨਰੇਟ ਪੁਲਿਸ ਨੇ ਸਮਾਧਾਨ ਕੈਂਪ ਦੌਰਾਨ 300 ਸ਼ਿਕਾਇਤਾਂ ਦਾ ਕੀਤਾ ਨਿਬੇੜਾ <br/>

ਸ਼ਨਿਚਰਵਾਰ ਨੂੰ ਪੁਲਿਸ ਲਾਈਨ 'ਚ ਲਾਏ ਗਏ ਸਮਾਧਾਨ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ | ਨਾਲ ਹੀ ਏਡੀਸੀਪੀ (ਹੈੱਡਕੁਆਰਟਰ) ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ | (ਸੱਜੇ) ਮਾਡਲ ਟਾਊਨ ਸਬ-ਡਵੀਜ਼ਨ ਅਧੀਨ ਆਉਂਦੇ ਥਾਣਿਆਂ ਦੇ ਤਫਤੀਸ਼ੀ ਅਧਿਕਾਰੀ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਦੇ ਹੋਏ | ਅਜੀਤ ਤਸਵੀਰਾਂ <br/> 24-05-2026
ਜਲੰਧਰ, 23 ਮਈ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਸ਼ਨਿਚਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਪੁਲਿਸ ਲਾਈਨ ਵਿਖੇ ਲਾਏ ਗਏ ਸਮਾਧਾਨ ਕੈਂਪ ਦੌਰਾਨ 300 ਦੇ ਕਰੀਬ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਗਿਆ | ਇਹ ਸਮਾਧਾਨ ਕੈਂਪ ਨਾਰਥ ਸਬ-ਡਵੀਜ਼ਨ, ਸੈਂਟਰਲ ਸਬ-ਡਵੀਜ਼ਨ ਅਤੇ ਮਾਡਲ ਟਾਊਨ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਡਵੀਜ਼ਨ ਨੰਬਰ 1, 6, 7, 8, ਰਾਮਾ ਮੰਡੀ, ਸਾਈਬਰ ਕ੍ਰਾਈਮ, ਅਤੇ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਨਾਲ ਸੰਬੰਧਤ ਦਰਖਾਸਤਾਂ ਦੇ ਨਿਬੇੜੇ ਲਈ ਲਾਏ ਗਏ | ਇਸ ਕੈਂਪ ਦੀ ਅਗਵਾਈ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਕੀਤੀ ਜਦੋਂਕਿ ਉਨ੍ਹਾਂ ਦੇ ਨਾਲ ਏਡੀਸੀਪੀ (ਹੈਡਕੁਆਰਟਰ) ਸੁਖਵਿੰਦਰ ਸਿੰਘ, ਏਸੀਪੀ ਨਾਰਥ ਅਸ਼ੋਕ ਮੀਨਾ, ਏਸੀਪੀ ਸੈਂਟਰਲ ਰਾਜੇਸ਼ ਠਾਕੁਰ ਅਤੇ ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ ਅਤੇ ਉਕਤ ਥਾਣਿਆਂ ਦੇ ਤਫਤੀਸ਼ੀ ਅਧਿਕਾਰੀ ਮੌਜੂਦ ਸਨ | ਕੈਂਪ ਦੌਰਾਨ ਸੰਬੰਧਤ ਤਫਤੀਸ਼ੀ ਅਧਿਕਾਰੀਆਂ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਅਤੇ ਕਈਆਂ ਦਾ ਮੌਕੇ 'ਤੇ ਹੱਲ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਲਈ ਇਹ ਸਮਾਧਾਨ ਕੈਂਪ ਲਾਇਆ ਗਿਆ ਹੈ | ਹਾਲਾਂਕਿ ਜਨਤਾ ਦੀਆਂ ਦੁੱਖ-ਤਕਲੀਫਾਂ ਰੋਜ਼ਾਨਾ ਹੀ ਸੁਣੀਆਂ ਜਾਂਦੀਆਂ ਹਨ ਪਰ ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਹਰੇਕ ਥਾਣੇ
ਵਿਚ ਸਮਾਧਾਨ ਕੈਂਪ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 10 ਵਜੋ ਤੋਂ ਦੁਪਹਿਰ 2 ਵਜੇ ਤਕ ਲਾਏ ਗਏ ਕੈਂਪ ਦੌਰਾਨ ਮਾਮੂਲੀ ਝਗੜਿਆਂ ਤੇ ਹੋਰ ਸਮੱਸਿਆਵਾਂ ਨਾਲ ਸੰਬੰਧਤ 300 ਦੇ ਕਰੀਬ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ | ਸੀਪੀ ਧੰਨਪ੍ਰੀਤ ਕੌਰ ਨੇ ਕਿਹਾ ਕਿ ਉਕਤ ਕੈਂਪ ਲਾਉਣ ਦਾ ਉਦੇਸ਼ ਬਕਾਇਆ ਪਈਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਬੇੜਾ ਕਰਨਾ, ਬੈਕਲਾਗ ਘਟਾਉਣਾ ਅਤੇ ਲੋਕਾਂ 'ਚ ਸਮੇਂ ਸਿਰ ਨਿਆਂ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਬਕਾਇਆ ਸ਼ਿਕਾਇਤਾਂ ਦਾ ਬੈਕਲਾਗ ਖਤਮ ਕਰਨ ਦੇ ਉਦੇਸ਼ ਨਾਲ ਕਮਿਸ਼ਨਰੇਟ ਪੁਲਿਸ ਵਲੋਂ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰੱਖੇ ਜਾਣਗੇ ਕਿਉਕਿ ਕਮਿਸ਼ਨਰੇਟ ਪੁਲਿਸ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |

ਪਿਛਲੀ ਖ਼ਬਰ ਨਗਰ ਨਿਗਮ ਪਾਰਕਿੰਗ ਦੀ ਫੀਸ ਵਸੂਲੀ ਘੋਟਾਲੇ ਦੀ ਅਜੇ ਨਹੀਂ ਹੋਈ ਜਾਂਚ ਅਗਲੀ ਖ਼ਬਰ 'ਆਪ' ਆਗੂ ਇੰਦਰਵੰਸ਼ ਸਿੰਘ ਚੱਢਾ ਨੂੰ ਸਦਮਾ; ਮਾਤਾ ਦਾ ਦਿਹਾਂਤ, ਅੰਤਿਮ ਸੰਸਕਾਰ 'ਚ ਪੁੱਜੇ ਪਤਵੰਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।