26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਨਿਗਮ ਪਾਰਕਿੰਗ ਦੀ ਫੀਸ ਵਸੂਲੀ ਘੋਟਾਲੇ ਦੀ ਅਜੇ ਨਹੀਂ ਹੋਈ ਜਾਂਚ

ਅਜੀਤ ਡੈਸਕ 24-05-2026
ਜਲੰਧਰ, 23 ਮਈ (ਸ਼ਿਵ)-ਕੁਝ ਸਮਾਂ ਪਹਿਲਾਂ ਨਗਰ ਨਿਗਮ ਦੀਆਂ ਕੁੱਝ ਪਾਰਕਿੰਗਾਂ ਦੀ ਨਾਜਾਇਜ਼ ਵਸੂਲੀ ਦਾ ਮਾਮਲਾ ਕਾਫੀ ਚਰਚਾ ਵਿਚ ਰਿਹਾ ਸੀ ਤਾਂ ਨਗਰ ਨਿਗਮ ਨੇ ਇਸ ਤਰਾਂ ਦੇ ਮਾਮਲੇ ਸਾਹਮਣੇ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਸੀ | ਸ੍ਰੀ ਰਾਮ ਚੌਕ ਵਿਚ ਨਗਰ ਨਿਗਮ ਦੀ ਆਪਣੀ ਪਾਰਕਿੰਗ ਵਿਚ ਇਕ ਨਾਜਾਇਜ ਪਾਰਕਿੰਗ ਫ਼ੀਸ ਵਸੂਲੀ ਦਾ ਮਾਮਲਾ ਸਾਹਮਣੇ ਆਉਣ 'ਤੇ ਨਗਰ ਨਿਗਮ ਕਮਿਸ਼ਨਰ ਵਲੋਂ ਇਸ ਮਾਮਲੇ ਦੀ ਜਾਂਚ ਲਈ ਸਹਾਇਕ ਕਮਿਸ਼ਨਰ ਨੂੰ ਨਿਯੁਕਤ ਕੀਤਾ ਸੀ ਪਰ ਅਜੇ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਸਕੀ ਹੈ ਜਿਸ ਕਰਕੇ ਇਹ ਮਾਮਲਾ ਲਟਕ ਗਿਆ ਸੀ | ਇਸ ਪਾਰਕਿੰਗ ਦਾ ਠੇਕਾ ਪਹਿਲਾਂ ਅੰਮਿ੍ਤਸਰ ਦੀ ਕੰਪਨੀ ਕੋਲ ਸੀ ਪਰ ਉਸ ਕੋਲੋਂ ਫਰਵਰੀ 2022 ਵਿਚ ਇਸ ਪਾਰਕਿੰਗ ਦਾ ਠੇਕਾ ਖ਼ਤਮ ਹੋ ਗਿਆ ਸੀ ਤਾਂ ਬਾਅਦ ਵਿਚ ਨਿਗਮ ਵਲੋਂ ਆਪਣੇ ਕਰਮਚਾਰੀ ਦੀ ਇਸ ਪਾਰਕਿੰਗ 'ਤੇ ਡਿਊਟੀ ਲਗਾ ਦਿੱਤੀ ਗਈ ਸੀ | ਦੱਸਿਆ ਜਾਂਦਾ ਹੈ ਕਿ ਇਸ ਪਾਰਕਿੰਗ ਵਿਚ 200 ਦੇ ਕਰੀਬ ਕਾਰਾਂ ਖੜੀਆਂ ਹੁੰਦੀਆਂ ਹਨ | ਦੱਸਿਆ ਜਾਂਦਾ ਹੈ ਕਿ ਜਦੋਂ ਇਸ ਪਾਰਕਿੰਗ ਵਿਚ ਵਸੂਲੀ ਬਾਰੇ ਜਾਂਚ ਕੀਤੀ ਗਈ ਤਾਂ ਉਸ ਵੇਲੇ ਰਜਿਸਟਰ ਵਿਚ ਕਾਰਾਂ ਦੀ ਗਿਣਤੀ ਦਰਜ ਕੀਤੀ ਗਈ ਸੀ | ਪਾਰਕਿੰਗ ਲਈ
ਪਹਿਲਾਂ ਤਾਂ ਨਿਗਮ ਦੀ ਆਪਣੀ ਰਸੀਦ ਕਾਪੀ ਜੀ-8 ਨਾਲ ਵੀ ਫ਼ੀਸ ਵਸੂਲੀ ਕੀਤੀ ਜਾਂਦੀ ਰਹੀ ਸੀ ਪਰ ਦੱਸਿਆ ਜਾਂਦਾ ਹੈ ਕਿ ਹੋਰ ਪਰਚੀਆਂ 'ਤੇ ਫ਼ੀਸ ਵਸੂਲੀ ਕੀਤੀ ਜਾਂਦੀ ਰਹੀ ਸੀ | ਇਸ ਮਾਮਲੇ ਦੀ ਜਾਂਚ ਹੋਣ 'ਤੇ ਹੀ ਇਸ ਬਾਰੇ ਸਾਰੀ ਸਚਾਈ ਸਾਹਮਣੇ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਮਾਮਲੇ ਵਿਚ ਕੁੱਝ ਰੁਪਏ ਦੇ ਗ਼ਬਨ ਦਾ ਮਾਮਲਾ ਸਾਹਮਣੇ ਆਉਣ 'ਤੇ ਇਕ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ ਸੀ | ਨਿਗਮ ਪ੍ਰਸ਼ਾਸਨ ਨੇ ਇਸ ਪਾਰਕਿੰਗ ਵਿਚ ਹੋਰ ਕਰਮਚਾਰੀਆਂ ਦੀਆਂ ਡਿਊਟੀ ਲਗਾ ਦਿੱਤੀ ਸੀ | ਇਸ ਮਾਮਲੇ ਦੀ ਤਹਿਬਾਜ਼ਾਰੀ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਵਲੋਂ ਜਾਂਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਇਸ ਕੇਸ ਦੀ ਪੜਤਾਲ ਕਰਨ ਲਈ ਸਹਾਇਕ ਕਮਿਸ਼ਨਰ ਨੂੰ ਜਾਂਚ ਕਰਤਾ ਅਫ਼ਸਰ ਅਤੇ ਤਹਿਬਾਜ਼ਾਰੀ ਸੁਪਰਡੈਂਟ ਨੂੰ ਪੇਸ਼ਕਰਤਾ ਅਫ਼ਸਰ ਨਿਯੁਕਤ ਕੀਤਾ ਸੀ ਪਰ ਅਜੇ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਸਕੀ | ਇਸ ਬਾਰ ਦੱਸਿਆ ਜਾਂਦਾ ਹੈ ਕਿ ਜਿਸ ਸਹਾਇਕ ਕਮਿਸ਼ਨਰ ਨੂੰ ਜਾਂਚ ਕਰਤਾ ਅਫ਼ਸਰ ਲਗਾਇਆ ਸੀ ਤਾਂ ਉਨਾਂ ਨੇ ਪਹਿਲਾਂ ਹੀ ਹੋਰ ਮਾਮਲਿਆਂ ਦੀ ਜਾਂਚ ਦਾ ਕੰਮ ਹੋਣ ਦੀ ਗੱਲ ਕਹਿ ਕੇ ਇਸ ਮਾਮਲੇ ਦੀ ਜਾਂਚ ਲਈ ਹੋਰ ਅਫ਼ਸਰ ਨੂੰ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ | ਫ਼ੀਸ ਵਸੂਲੀ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਜੇਕਰ ਇਸ ਮਾਮਲੇ ਨੂੰ ਵਿਜੀਲੈਂਸ ਵਿਭਾਗ ਵਲੋੇਂ ਜਾਂਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਵਲੋਂ ਵੀ ਰੰਗਲਾ ਵਿਹੜਾ ਦੇ ਕੋਲ ਨਾਜਾਇਜ ਪਰਚੀ ਫ਼ੀਸ ਮਾਮਲਾ ਫੜਿਆ ਗਿਆ ਸੀ, ਜਿਸ ਵਿਚ ਪੁਲਿਸ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਵਲੋਂ ਜਦੋਂ ਕਈ ਸ਼ਿਕਾਇਤਾਂ ਆਉਣ ਅਤੇ ਘੱਟ ਰਹੀ ਆਮਦਨ ਨੂੰ ਲੈ ਕੇ ਸਾਰੀ ਤਹਿਬਾਜ਼ਾਰੀ ਸ਼ਾਖਾ ਬਦਲ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਉਨਾਂ ਨੇ ਬੱਸ ਸਟੈਂਡ ਵਾਲੇ ਰੋਡ ਅਤੇ ਨਾਮਦੇਵ ਚੌਕ ਦੇ ਕੋਲ ਰੇਹੜੀਆਂ ਤੋਂ ਕੀਤੀ ਜਾਂਦੀ ਫ਼ੀਸ ਵਸੂਲੀ ਬਾਰੇ ਜਾਣਕਾਰੀ ਇਕੱਠੀ ਕਰਵਾਈ ਸੀ |
ਪਿਛਲੀ ਖ਼ਬਰ 1,08,067 ਵੋਟਰ ਕਰਨਗੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲੜ ਰਹੇ 99 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਸਮਾਧਾਨ ਕੈਂਪ ਦੌਰਾਨ 300 ਸ਼ਿਕਾਇਤਾਂ ਦਾ ਕੀਤਾ ਨਿਬੇੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।