09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਿੱਠੂ ਬਸਤੀ ਵਾਸੀਆਂ ਨੇ ਰਿਹਾਇਸ਼ੀ ਇਲਾਕੇ 'ਚ ਲੱਗੇ ਪੈਟਰੋਲ ਪੰਪ ਖ਼ਿਲਾਫ਼ ਕੀਤਾ ਪ੍ਰਦਰਸ਼ਨ <br/>

ਅਜੀਤ ਡੈਸਕ 29-05-2026
ਜਲੰਧਰ, 28 ਮਈ (ਜਤਿੰਦਰ ਪੰਮੀ)—ਗੁਰੂ ਅਰਜਨ ਦੇਵ ਨਗਰ ਬਸਤੀ ਮਿੱਠੂ 'ਚ ਪੈਂਦੇ ਐਚਪੀ ਦੇ ਪੈਟਰੋਲ ਪੰਪ ਖ਼ਿਲਾਫ਼ ਇਲਾਕਾ ਵਾਸੀਆਂ ਨੇ ਪ੍ਰਦਰਸ਼ਨ ਕੀਤਾ | ਲੋਕਾਂ ਨੇ ਮੰਗ ਕੀਤੀ ਕਿ ਇਸ ਪੈਟਰੋਲ ਪੰਪ 'ਤੇ ਪਿਛਲੇ ਸਮੇਂ ਦੌਰਾਨ ਵਾਰ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ ਪਰ ਪੈਟਰੋਲ ਪੰਪ ਮਾਲਕ ਇਸੇ ਦਾ ਕੋਈ ਯੋਗ ਹੱਲ ਨਹੀਂ ਕੱਢ ਰਿਹਾ | ਇਲਾਕਾ ਵਾਸੀ ਗੁਰਸੇਵਕ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਵਿੱਚ ਪੈਟਰੋਲ ਪੰਪ ਪਾਸ ਕਰਨਾ ਨਿਯਮਾਂ ਦੇ ਉਲਟ ਹੈ | ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਇਲਾਕੇ ਦੇ ਲੋਕ ਬਹੁਤ ਡਰ ਤੇ ਸਹਿਮ ਵਿੱਚ ਰਹਿ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਉਕਤ ਪੈਟਰੋਲ ਪੰਪ ਦੀ ਮਨਜ਼ੂਰੀ ਰੱਦ ਕਰਕੇ ਕਿਤੇ ਹੋਰ ਤਬਦੀਲ ਕੀਤਾ ਜਾਵੇ | ਪ੍ਰਦਰਸ਼ਨਕਾਰੀਆਂ ਨੇ ਪੈਟਰੋਲ ਪੰਪ ਮਾਲਕ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ |

ਪਿਛਲੀ ਖ਼ਬਰ ਗੁਰਮਤਿ ਕੀਰਤਨ ਕੈਂਪ 1 ਜੂਨ ਤੋਂ ਅਗਲੀ ਖ਼ਬਰ ਹਾਕੀ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਦਾ ਵਿਸ਼ੇਸ਼ ਸਨਮਾਨ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।